Roshan Prince Daughter: ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ (Roshan Prince ) ਦੀ ਧੀ ਗੋਪਿਕਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਹੈਪੀ ਬਰਥਡੇ ਗੋਪਿਕਾ, ਗੌਡ ਬਲੈੱਸ ਯੂ ਪੁੱਤਰ’।
ਰੌਸ਼ਨ ਪ੍ਰਿੰਸ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਗਾਇਕਾ ਮਿਸ ਪੂਜਾ ਨੇ ਵੀ ਗੋਪਿਕਾ ਨੂੰ ਉਸ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਗਾਇਕ ਮਿਲਿੰਦ ਗਾਬਾ ਨੇ ਵੀ ਰੌਸ਼ਨ ਪ੍ਰਿੰਸ ਦੀ ਧੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੇ ਬੀਤੇ ਦਿਨੀਂ ਦੀਵਾਲੀ ਦੇ ਮੌਕੇ ‘ਤੇ ਵੀ ਆਪਣੇ ਪਰਿਵਾਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਰੌਸ਼ਨ ਪ੍ਰਿੰਸ ਇਨ੍ਹੀਂ ਦਿਨੀਂ ਵਿਦੇਸ਼ ‘ਚ ਰਹਿੰਦੇ ਹਨ ਅਤੇ ਪਰਿਵਾਰ ਦੇ ਨਾਲ ਉਹ ਅਕਸਰ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।
ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਜਲਦ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ।