Satinder Sartaaj Video: ਸਤਿੰਦਰ ਸਰਤਾਜ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੂੰ ਆਪਣੀ ਸਾਫ ਸੁਥਰੀ ਤੇ ਸੂਫੀਆਨਾ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਸਾਲ 2023 ਸਰਤਾਜ ਲਈ ਕਾਫੀ ਵਧੀਆ ਸਾਬਤ ਹੋਇਆ ਹੈ। ਇਸ ਸਾਲ ਗਾਇਕ ਨੇ ਪੰਜਾਬੀ ਸਿਨੇਮਾ 'ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਸਰਤਾਜ ਨੀਰੂ ਬਾਜਵਾ ਦੇ ਨਾਲ ਫਿਲਮ 'ਕਲੀ ਜੋਟਾ' 'ਚ ਨਜ਼ਰ ਆਏ ਸੀ। ਦੋਵਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।


ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਗੀਤਾਜ ਬਿੰਦਰੱਖੀਆ ਨਾਲ ਕਰੇਗੀ ਰੋਮਾਂਸ, ਜਾਣੋ ਰਿਲੀਜ਼ ਡੇਟ


ਇੰਨੀਂ ਦਿਨੀਂ ਸਰਤਾਜ ਫਿਰ ਤੋਂ ਸੁਰਖੀਆਂ 'ਚ ਹਨ। ਹਾਲ ਹੀ 'ਚ ਗਾਇਕ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਹੈ 'ਜਲਸਾ 2.0'। ਇਹ ਗਾਣਾ ਫਿਲਮ 'ਮਿਸ਼ਨ ਰਾਣੀਗੰਜ' ਦਾ ਹੈ। ਇਸ ਗੀਤ 'ਚ ਸਰਤਾਜ ਨੇ ਅਕਸ਼ੈ ਕੁਮਾਰ ਲਈ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਸਰਤਾਜ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਵੀ ਚਰਚਾ ਵਿੱਚ ਹਨ।


ਸਤਿੰਦਰ ਸਰਤਾਜ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਿੰਡ ਦੇ ਨਜ਼ਾਰਿਆਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਸਰਤਾਜ ਨੂੰ ਇਸ ਵੀਡੀਓ 'ਚ ਖੇਤਾਂ 'ਚ ਘੁੰਮਦੇ ਤੇ ਟਿਊਬਵੈਲ 'ਤੇ ਖੂਬ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਤਾਜ ਨੇ ਲਿਿਖਿਆ, 'ਜੋ ਸਕੂਨ ਪਿੰਡਾਂ 'ਚ ਮਿਲਦਾ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦਾ। ਇੱਥੇ ਦੀ ਖੁਸ਼ਬੂ ਹੀ ਵੱਖਰਾ ਅਹਿਸਾਸ ਦਿੰਦੀ ਹੈ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਮਿਸ਼ਨ ਰਾਣੀਗੰਜ ਫਿਲਮ 'ਚ ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਐਕਟਿੰਗ ਕਰਦੇ ਨਜ਼ਰ ਆਉੇਣ ਵਾਲੇ ਹਨ। ਦੱਸ ਦਈਏ ਕਿ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਕਰਨ ਔਜਲਾ ਦਾ ਗਲੋਬਲ ਮਿਊਜ਼ਿਕ ਚਾਰਟ 'ਤੇ ਦਬਦਬਾ ਬਰਕਰਾਰ, 'ਮੇਕਿੰਗ ਮੈਮੋਰੀਜ਼' ਐਲਬਮ ਦੇ ਗਾਣੇ ਹਾਲੇ ਵੀ ਟੋਪ 'ਤੇ