Sukhwinder Sukhi Educational Qualification: ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਦੇ ਨਾਂ ਤੋਂ ਤਾਂ ਤੁਸੀਂ ਸਾਰੇ ਜਾਣੂ ਹੀ ਹੋ। ਇਹ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸੁਖਵਿੰਦਰ ਸੁੱਖੀ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਸੁੱਖੀ ਨੂੰ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ 24 ਸਾਲਾਂ ਦਾ ਸਮਾਂ ਹੋ ਗਿਆ ਹੈ। ਅੱਜ ਵੀ ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ ਹਨ। ਇਸ ਦੇ ਨਾਲ ਨਾਲ ਸੁੱਖੀ ਇੰਡਸਟਰੀ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਕਲਾਕਾਰਾਂ ਵਿੱਚੋਂ ਇੱਕ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸੁਖਵਿੰਦਰ ਸੁੱਖੀ ਦੀ ਵਿੱਦਿਅਕ ਯੋਗਤਾ ਬਾਰੇ:


ਸੁਖਵਿੰਦਰ ਸੁੱਖੀ ਆਪਣੇ ਖਾਨਦਾਨ 'ਚ 8ਵੀਂ ਪਾਸ ਕਰਨ ਵਾਲੇ ਪਹਿਲਾ ਸ਼ਖਸ
ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਸੁਖਵਿੰਦਰ ਸੁੱਖੀ ਖੁਦ ਆਪਣੀ ਇੰਟਰਵਿਊ 'ਚ ਦੱਸਦੇ ਹਨ ਕਿ ਉਨ੍ਹਾਂ ਦੇ ਖਾਨਦਾਨ 'ਚ ਕਦੇ ਕਿਸੇ ਨੇ ਚੌਥੀ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਸੀ। ਪਰ ਉਹ ਕੁੱਝ ਅਲੱਗ ਕਰਨਾ ਚਾਹੁੰਦੇ ਸੀ। ਜਦੋਂ ਉਨ੍ਹਾ ਨੇ 8ਵੀਂ ਪਾਸ ਕੀਤੀ ਤਾਂ ਉਨ੍ਹਾਂ ਦੇ ਖਾਨਦਾਨ 'ਚ ਜਸ਼ਨ ਮਨਾਇਆ ਗਿਆ। ਕਿਉਂਕਿ ਉਹ ਅੱਠਵੀਂ 'ਚ ਫਰਸਟ ਆਏ ਸੀ। ਸੁੱਖੀ ਨੂੰ ਪੜ੍ਹਾਈ ਲਿਖਾਈ ਦਾ ਕਾਫੀ ਸ਼ੌਕ ਸੀ। ਉਹ ਲਗਾਤਾਰ ਦਸਵੀਂ, ਬਾਰਵ੍ਹੀਂ, ਗਰੈਜੁਏਸ਼ਨ ਤੇ ਪੋਸਟ ਗਰੈਜੁਏਸ਼ਨ ਦੀ ਪੜ੍ਹਾਈ 'ਚ ਫਰਸਟ ਆਉਂਦੇ ਸੀ। 






ਐਮਐਸਸੀ 'ਚ ਗੋਲਡ ਮੈਡਲ ਜੇਤੂ ਹਨ ਸੁੱਖੀ
ਸੁਖਵਿੰਦਰ ਸੁੱਖੀ ਨੇ ਐਮਐਸਸੀ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਲੁਧਿਆਣਾ ਦੀ ਪੀਏਯੂ ਯੂਨੀਵਰਸਿਟੀ ਤੋਂ ਐਮਐਸਸੀ ਕੀਤੀ। ਉਨ੍ਹਾਂ ਨੂੰ ਐਮਐਸਸੀ 'ਚ ਸ਼ਾਨਦਾਰ ਪਰਫਾਰਮੈਂਸ ਲਈ ਗੋਲਡ ਮੈਡਲ ਵੀ ਮਿਿਲਆ ਹੈ। ਇਹੀ ਨਹੀਂ ਉਹ ਯੂਨੀਵਰਸਿਟੀ 'ਚ ਜਸਵਿੰਦਰ ਭੱਲਾ ਦੇ ਸਟੂਡੈਂਟ ਰਹੇ ਹਨ।


ਨੈਸ਼ਨਲ ਲੈਵਲ ਤੱਕ ਖੇਡੀ ਖੋ-ਖੋ
ਸੁਖਵਿੰਦਰ ਸੁੱਖੀ ਜਿੰਨੇ ਪੜ੍ਹਾਈ 'ਚ ਹੋਣਹਾਰ ਸੀ, ਉਨ੍ਹਾਂ ਹੀ ਚੰਗਾ ਪ੍ਰਦਰਸ਼ਨ ਉਹ ਖੇਡਾਂ 'ਚ ਕਰਦੇ ਸੀ। ਉਹ ਖੋ-ਖੋ ਦੇ ਚੈਂਪੀਅਨ ਰਹੇ ਹਨ। ਇਹੀ ਨਹੀਂ ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੋ-ਖੋ ਖੇਡੀ ਹੈ। 


ਦੂਰਦਰਸ਼ਨ ਦੇ ਪ੍ਰੋਗਰਾਮ 'ਚ ਗਾਇਆ ਗਾਣਾ
ਸੁਖਵਿੰਦਰ ਸੁੱਖੀ ਨੇ ਆਪਣੀ ਇੰਟਰਵਿਊ 'ਚ ਦੱਸਿਆ ਕਿ ਉਹ ਆਪਣੀ ਖੋ-ਖੋ ਟੀਮ ਦੇ ਕਪਤਾਨ ਸੀ। ਪਰ ਕਿਸਮਤ ਉਨ੍ਹਾਂ ਨੂੰ ਗਾਇਕੀ ਦੇ ਖੇਤਰ 'ਚ ਲੈ ਆਈ। ਉਨ੍ਹਾਂ ਨੇ ਦੂਰਦਰਸ਼ਨ 'ਚ 'ਵੰਗਾਂ ਮੇਚ ਨਾ ਆਈਆਂ' ਗਾਣਾ ਗਾਇਆ। ਇਸ ਗਾਣੇ ਨੇ ਸੁੱਖੀ ਨੂੰ ਸਟਾਰ ਬਣਾ ਦਿੱਤਾ। 


ਦੇਖੋ ਸੁੱਖੀ ਦੀ ਇੰਟਰਵਿਊ:









ਹੁਣ ਕਿੱਥੇ ਹਨ ਸੁੱਖੀ?
ਸੁੱਖੀ ਇਸ ਸਮੇਂ ਲੁਧਿਆਣਾ ਹੀ ਰਹਿੰਦੇ ਹਨ। ਉਹ ਕਾਫੀ ਸਮੇਂ ਤੱਕ ਜਸਵਿੰਦਰ ਭੱਲਾ ਦੇ ਛਣਕਾਟਾ ਸੀਰੀਜ਼ 'ਚ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਵਾਉਂਦੇ ਰਹੇ। ਅੱਜ ਕੱਲ ਸੁੱਖੀ ਲਾਈਮਲਾਈਟ ਤੋਂ ਥੋੜ੍ਹਾ ਦੂਰ ਰਹਿੰਦੇ ਹਨ।