Sunanda Sharma Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ ‘ਚ ਬਣੀ ਹੋਈ ਹੈ। ਉਸ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’ ਖੂਬ ਚਰਚਾ ਵਿੱਚ ਹੈ। ਹਰ ਵੀਕੈਂਡ ਸ਼ੋਅ ‘ਚ ਵੱਖੋ ਵੱਖ ਸ਼ਖਸੀਅਤਾਂ ਸ਼ਿਰਕਤ ਕਰਦੀਆਂ ਰਹਿੰਦੀਆ ਹਨ। ਇਸ ਦੌਰਾਨ ਉਹ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਕਰਦੇ ਹਨ। ਹੁਣ ਇਸ ਸ਼ੋਅ ‘ਚ ਕੱਲ ਯਾਨਿ 26 ਨਵੰਬਰ ਦੇ ਐਪੀਸੋਡ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਮਹਿਮਾਨ ਵਜੋਂ ਨਜ਼ਰ ਆਉਣ ਵਾਲੀ ਹੈ। ਸੋਨਮ ਨੇ ਇਸ ਸਬੰਧੀ ਇੱਕ ਪ੍ਰੋਮੋ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੱਲ ਦੇ ਐਪੀਸੋਡ ‘ਚ ਮਸਤੀ, ਮਜ਼ਾਕ ਤੇ ਇਮੋਸ਼ਨਜ਼ ਦਾ ਤੜਕਾ ਖੂਬ ਲੱਗੇਗਾ। 




ਸੋਨਮ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “26 ਨਵੰਬਰ ਸ਼ਨੀਵਾਰ ਸ਼ਾਮ 7 ਵਜੇ ਸੁਨੰਦਾ ਸ਼ਰਮਾ ਨਾਲ ਸਾਂਝੇ ਹੋਣਗੇ ਸਾਰੇ ਜਜ਼ਬਾਤ। ਵੇਖੋ ਦਿਲ ਦੀਆਂ ਗੱਲਾਂ ਸੀਜ਼ਨ 2। ਸ਼ਨੀਵਾਰ ਐਤਵਾਰ ਸ਼ਾਮੀਂ 7 ਵਜੇ।” ਵੀਡੀਓ ‘ਚ ਸੁਨੰਦਾ ਸ਼ਰਮਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲੇ ਹਨ। 




ਚੋਰੀ ਚੁਪਕੇ ਕਿਸੇ ਵੀ ਵਿਆਹ ‘ਚ ਚਲੀ ਜਾਂਦੀ ਸੀ ਸੁਨੰਦਾ
ਸੁਨੰਦਾ ਨੇ ਦੱਸਿਆ ਕਿ ਉਹ ਆਪਣੇ ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਤੱਕ ਕਿਸੇ ਵੀ ਵਿਆਹ ‘ਚ ਤਿਆਰ ਹੋ ਕੇ ਉਂਜ ਹੀ ਚਲੀ ਜਾਂਦੀ ਸੀ। ਕਈ ਵਾਰ ਤਾਂ ਅਜਿਹਾ ਕਰਕੇ ਉਹ ਫੜੀ ਵੀ ਗਈ ਸੀ। ਪਰ ਇਸ ਦੌਰਾਨ ਉਸ ਨੇ ਇਸ ਦੌਰ ਵਿੱਚ ਖੂਬ ਮਸਤੀ ਕੀਤੀ ਹੈ।




2000 ਤਨਖਾਹ ਵਿੱਚ ਸਕੂਲ ਕਰਦੀ ਸੀ ਨੌਕਰੀ
ਇਸ ਦੌਰਾਨ ਸੁਨੰਦਾ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰ ਕਾਫ਼ੀ ਭਾਵੁਕ ਵੀ ਹੋ ਗਈ। ਉਸ ਨੇ ਦੱਸਿਆ ਕਿ ਉਹ ਸਕੂਲ ‘ਚ ਪੜ੍ਹਾਉਂਦੀ ਸੀ। ਇਸ ਨੌਕਰੀ ਲਈ ਉਸ ਨੂੰ ਕੋਈ 2000 ਰੁਪਏ ਤਨਖਾਹ ਵਜੋਂ ਮਿਲਦੇ ਸੀ। ਅੱਗੇ ਉਹ ਆਪਣੇ ਸੰਘਰਸ਼ ਤੇ ਗਰੀਬੀ ਦੇ ਦਿਨਾਂ ਨੂੰ ਯਾਦ ਕਰ ਇੰਨੀਂ ਭਾਵੁਕ ਹੋ ਜਾਂਦੀ ਹੈ ਕਿ ਉਸ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਹਨ। ਦੇਖੋ ਵੀਡੀਓ:











ਦਸ ਦਈਏ ਕਿ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਦੇ ਗਾਏ ਗੀਤ ਸੁਪਰਹਿੱਟ ਹਨ। ਇਸ ਦੇ ਨਾਲ ਨਾਲ ਉਸ ਨੂੰ ਆਪਣੇ ਬਬਲੀ ਤੇ ਚੁਲਬੁਲੇ ਅੰਦਾਜ਼ ਲਈ ਵੀ ਬਖੂਬੀ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ‘ਤੇ 7 ਮਿਲੀਅਨ ਯਾਨਿ 70 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।