Punjabi Singer Sunanda Sharma: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਦੇ ਸਿਰਫ਼ ਪੰਜਾਬ `ਚ ਹੀ ਨਹੀਂ ਸਗੋਂ ਪੂਰੀ ਦੁਨੀਆ `ਚ ਫ਼ੈਨਜ਼ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ `ਚ ਉਨ੍ਹਾਂ ਦਾ ਗੀਤ 9-9 ਮਸ਼ੂਕਾਂ ਵੀ ਜ਼ਬਰਦਸਤ ਹਿੱਟ ਹੋਇਆ ਹੈ। ਇਸ ਕਰਕੇ ਸੁਨੰਦਾ ਸ਼ਰਮਾ ਲਾਈਮਲਾਈਟ `ਚ ਆ ਗਈ ਹੈ। 


ਹੁਣ ਪੰਜਾਬੀ ਸਿੰਗਰ ਮੁੜ ਤੋਂ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਸ਼ਰਮਾ ਨੂੰ ਸੜਕ ;ਤੇ ਬੁਲੇਟ ਮੋਟਰਸਾਈਕਲ `ਤੇ ਗੇੜੀਆਂ ਲਾਉਂਦੇ ਦੇਖਿਆ ਗਿਆ। ਗਾਇਕਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਸੰਦ ਕਰ ਰਹੇ ਹਨ। ਦੇਖੋ ਵੀਡੀਓ:









ਦੱਸ ਦਈਏ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਫ਼ਰੀਕ ਹੈ, ਯਾਨਿ ਕਿ ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। 






ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਐਕਟਿੰਗ ਦੇ ਖੇਤਰ `ਚ ਵੀ ਹੱਥ ਅਜ਼ਮਾਇਆ ਹੈ। ਉਹ ਦਿਲਜੀਤ ਦੋਸਾਂਝ ਨਾਲ ਇੱਕ ਪੰਜਾਬੀ ਫ਼ਿਲਮ ;ਚ ਉਨ੍ਹਾਂ ਦੇ ਨਾਲ ਸਕ੍ਰੀਨ ਵੀ ਸ਼ੇਅਰ ਕਰ ਚੁੱਕੀ ਹੈ। ਇਸ ਦੇ ਨਾਲ ਨਾਲ ਗਾਇਕਾ ਦਾ ਗੀਤ 9-9 ਮਸ਼ੂਕਾਂ ਵੀ ਜ਼ਬਰਦਸਤ ਹਿੱਟ ਹੋ ਰਿਹਾ ਹੈ। ਜਿਸ ਨੂੰ ਲੈਕੇ ਸੁਨੰਦਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ।