Sunanda Sharma At Her Farm House: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਸੋਸ਼ਲ ਮੀਡੀਆ ਦੇ ਦੀਵਾਨੇ ਹਨ। ਉਹ ਇੱਕ ਮਿੰਟ ਵੀ ਸੋਸ਼ਲ ਮੀਡੀਆ ਬਿਨਾਂ ਨਹੀਂ ਰਹਿ ਸਕਦੀ। ਉਹ ਆਪਣੇ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ ‘ਚ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਵੀਡੀਓ ਸ਼ੇਅਰ ਕੀਤੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਸੁਨੰਦਾ ਆਪਣੇ ਫਾਰਮ ਹਾਊਸ ‘ਤੇ ਛੁੱਟੀਆਂ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਸੁਨੰਦਾ ਕੁਕਿੰਗ ਕਰਦੀ ਵੀ ਨਜ਼ਰ ਆ ਰਹੀ ਹੈ। 









ਸੁਨੰਦਾ ਨੇ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਪਕੌੜੇ ਬਣਾਉਣ ਦੀ ਤਿਆਰੀ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਗਾਇਕਾ ਪੁਰਾਣੇ ਜ਼ਮਾਨੇ ਦੇ ਪਿੰਡਾਂ ਵਾਲੇ ਚੁੱਲ੍ਹੇ ‘ਤੇ ਪਕੌੜੇ ਤਲਦੀ ਹੋਈ ਨਜ਼ਰ ਆ ਰਹੀ ਹੈ। ਦੇਖੋ ਸੁਨੰਦਾ ਦੀਆਂ ਇਹ ਮਜ਼ੇਦਾਰ ਤਸਵੀਰਾਂ:














ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀਆਂ ਟੌਪ ਸਿੰਗਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਨਾਲ ਸੁਨੰਦਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਸੁਨੰਦਾ ਦੇ ਇਕੱਲੇ ਇੰਸਟਾਗ੍ਰਾਮ ‘ਤੇ 7 ਮਿਲੀਅਨ ਯਾਨਿ 70 ਲੱਖ ਫਾਲੋਅਰਜ਼ ਹਨ।