Punjabi Movie: ਆਉਣ ਵਾਲੀ ਫ਼ਿਲਮ ਕੁਲਚੇ ਛੋਲੇ ਸੁਰਖੀਆਂ ਵਿੱਚ ਹੈ, ਫਿਲਮ ਦੇ ਨਿਰਮਾਤਾ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਉਹ ਫਿਲਮ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ੀ ਬਾਜ਼ਾਰ 'ਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। 


ਮਸ਼ਹੂਰ ਅੰਤਰਰਾਸ਼ਟਰੀ ਸੰਗੀਤਕਾਰਾਂ ਦੇ ਸਮੂਹ ਇੱਕ ਸ਼ਾਨਦਾਰ ਸਮਾਗਮ ਵਿੱਚ ਸਭ ਤੋਂ ਸ਼ਾਨਦਾਰ ਭੰਗੜਾ ਟ੍ਰੈਕ 'ਪੰਜਾਬੀ ਜੱਚਦੇ' ਦੇ ਲਾਂਚ ਦੇ ਨਾਲ਼ ਇਸਦੇ ਟ੍ਰੇਲਰ ਨੂੰ ਵਿਸ਼ੇਸ਼ ਤੌਰ 'ਤੇ ਮੁੰਬਈ ਸਥਿਤ ਫੇਸਬੁੱਕ ਦਫ਼ਤਰ ਵਿੱਚ ਲਾਂਚ ਕਰਨ ਕੀਤਾ।


ਅੱਜ ਫਿਲਮ ਦੇ ਨਿਰਮਾਤਾਵਾਂ ਨੇ ਆਪਣੇ ਤੀਜੇ ਸਲਾਨਾ ਸਮਾਗਮ ਸਾਗਾ ਨਾਈਟਸ ਆਯੋਜਨ ਵਿੱਚ ਆਪਣੀ ਪੂਰੀ ਸੰਗੀਤ ਐਲਬਮ ਅਤੇ ਨਵੀਂ ਸਟਾਰ ਕਾਸਟ ਨੂੰ ਲਾਂਚ ਕੀਤਾ। ਇਸ ਮੌਕੇ ਡਾਇਰੈਕਟਰ ਸਿਮਰਜੀਤ ਸਿੰਘ, ਉੱਘੀ ਅਦਾਕਾਰਾ ਸੁਨੀਤਾ ਧੀਰ, ਸੰਗੀਤ ਸਮਰਾਟ ਚਰਨਜੀਤ ਆਹੂਜਾ, ਹਿਮਾਂਸ਼ੀ ਖੁਰਾਣਾ, ਸੋਨੀਆ ਮਾਨ, ਰੇਸ਼ਮ ਅਨਮੋਲ, ਨਿਸਵਾਨ ਭੁੱਲਰ, ਦਿਲਜੋਤ, ਤਰਸ਼ੇਮ ਪਾਲ, ਨਵ ਬਾਜਵਾ, ਸੁਖਦੀਪ ਸਿੰਘ, ਗੁਰਮੀਤ ਸਾਜਨ ਆਦਿ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। 


ਇਸ ਮੌਕੇ ਗੁਰਮੀਤ ਮੀਕਾ, ਹਿੰਮਤ ਸੰਧੂ ਅਤੇ ਹੋਰ ਬਹੁਤ ਸਾਰੇ ਖ਼ਾਸ ਲੋਕ ਇਸ ਫਿਲਮ ਦੇ ਸਮਰਥਨ ਲਈ ਆਏ ਸਨ।  ਇਸ ਮੌਕੇ ਉਨ੍ਹਾਂ ਨਾਲ ਫਿਲਮ ਦੀ ਕਾਸਟ ਅਤੇ ਕਰੂ ਵੀ ਮੌਜੂਦ ਸੀ। ਜੰਨਤ ਜ਼ੁਬੈਰ ਅਤੇ ਦਿਲਰਾਜ ਗਰੇਵਾਲ, ਜੋ ਇਸ ਫਿਲਮ ਨਾਲ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਜੋ ਇਸ ਤੋਂ ਵਧੀਆ ਮਾਰਕੀਟਿੰਗ ਅਤੇ ਪ੍ਰਮੋਸ਼ਨ ਨਹੀਂ ਕਰ ਸਕਦੇ ਸਨ। 


ਟੀਮ ਪਹਿਲਾਂ ਹੀ ਫਿਲਮ ਦੇ 3 ਗੀਤਾਂ ਦੇ ਵੀਡੀਓ ਰਿਲੀਜ਼ ਕਰ ਚੁੱਕੀ ਹੈ, ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਹ ਕਹਿਣਾ ਹੋਵੇਗਾ ਕਿ ਹਰ ਗੀਤ ਆਪਣੇ ਤਰੀਕੇ ਨਾਲ ਵਿਲੱਖਣ ਅਤੇ ਸੁਰੀਲਾ ਹੈ। ਰੂਹ ਵਰਗੇ ਗੀਤਾਂ ਨੇ ਜਿੱਥੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ, ਉੱਥੇ ਪੰਜਾਬੀ ਜੱਚਦੇ ਨੇ ਉਨ੍ਹਾਂ ਨੂੰ ਆਪਣੀਆਂ ਧੁਨਾਂ 'ਤੇ ਨੱਚਣ ਲਈ ਮਜਬੂਰ ਕੀਤਾ ਹੈ।


ਹਿੰਮਤ ਸੰਧੂ ਅਤੇ ਸ਼ਿਪਰਾ ਗੋਇਲ ਦਾ ਨਵੀਨਤਮ ਵਿਆਹ ਦਾ ਗੀਤ ਨਾਮ ਬੋਲਦਾ ਇੱਕ ਹੋਰ ਸ਼ਾਨਦਾਰ ਪੇਸ਼ਕਾਰੀ ਹੈ। ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਪ੍ਰੋਡਕਸ਼ਨ ਹਾਊਸ ਦੇ ਮਾਲਕ ਸੁਮੀਤ ਸਿੰਘ ਨੇ ਪ੍ਰਡਿਊਸ ਕੀਤਾ ਹੈ। ਇਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਨੇ ਕੀਤਾ ਹੈ। ਡਾਇਲਾਗ ਟਾਟਾ ਬੈਨੀਪਾਲ ਨੇ ਲਿਖੇ ਹਨ।


ਖ਼ੂਬਸੂਰਤ ਗੀਤ ਰਿਚੀ ਬਰਟਨ ਅਤੇ ਫਿਰੋਜ਼ ਖ਼ਾਨ ਦੁਆਰਾ ਕੋਰੀਓਗ੍ਰਾਫ ਕੀਤੇ ਗਏ ਹਨ। ਫਿਲਮ 'ਚ ਜਸਵੰਤ ਸਿੰਘ ਰਾਠੌਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 11 ਨਵੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦਾ ਸੰਗੀਤ ਸਾਗਾ ਸਟੂਡੀਓਜ਼ ਦੇ ਇਨ-ਹਾਊਸ ਮਿਊਜ਼ਿਕ ਲੇਬਲ ਸਾਗਾ ਮਿਊਜ਼ਿਕ ਦੇ ਲੇਵਲ ਤਹਿਤ ਰਿਲੀਜ਼ ਕੀਤਾ ਜਾਵੇਗਾ।