Carry On Jatta 3 Screening In Australia: 'ਕੈਰੀ ਆਨ ਜੱਟਾ 3' ਕੱਲ੍ਹ ਯਾਨਿ ਕਿ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪੰਜਾਬੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ ਦਾ ਤੀਜਾ ਭਾਗ ਕੋਈ 5 ਸਾਲਾਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ। 'ਕੈਰੀ ਆਨ ਜੱਟਾ 2' 2018 'ਚ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ: ਸਾਊਥ ਦੇ ਇਸ ਮਸ਼ਹੂਰ ਵਿਲਨ ਨੇ ਹਰਿਆਣਾ ਦੀ ਟੀਚਰ ਨਾਲ ਕੀਤਾ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
ਹੁਣ ਆਸਟਰੇਲੀਆ 'ਚ 'ਕੈਰੀ ਆਨ ਜੱਟਾ 3' ਦੀ ਸਪੈਸ਼ਲ ਸਕ੍ਰੀਨਿੰਗ ਹੋਈ ਸੀ। ਇਸ ਦੌਰਾਨ ਲੋਕਾਂ ਨੇ ਫਿਲਮ ਦੇਖੀ। ਇਸ ਬਾਰੇ ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਗਿੱਪੀ ਨੇ ਦੱਸਿਆ ਕਿ 'ਆਸਟਰੇਲੀਆ ਵਾਲਿਆਂ ਨੇ ਕੈਰੀ ਆਨ ਜੱਟਾ 3 ਦੇਖ ਲਈ ਹੈ। ਉਹ ਹੱਸ ਹੱਸ ਕੇ ਦੂਹਰੇ ਹੋ ਗਏ ਹਨ। ਮੇਰੇ ਕੋਲ ਇੱਕ ਬੰਦੇ ਦਾ ਫੋਨ ਵੀ ਆਇਆ ਸੀ। ਜਿਸ ਨੇ ਮੈਨੂੰ ਫੋਨ 'ਤੇ ਕਿਹਾ ਕਿ ਤੁਸੀਂ ਤਾਂ ਹਸਾ-ਹਸਾ ਕੇ ਕਮਲੇ ਕਰ ਦਿੱਤਾ।' ਦੱਸ ਦਈਏ ਕਿ ਵੀਡੀਓ 'ਚ ਗਿੱਪੀ ਦੇ ਨਾਲ ਉਨ੍ਹਾਂ ਦਾ ਪੁੱਤਰ ਸ਼ਿੰਦਾ ਗਰੇਵਾਲ ਵੀ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' ਦੀ ਵੇਟ ਕਰ ਰਹੇ ਲੋਕਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ। ਲੰਬੇ ਇੰਤਜ਼ਾਰ ਦੇ ਬਾਅਦ ਇਹ ਫਿਲਮ ਕੱਲ੍ਹ ਯਾਨਿ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੱੁਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।