Raju Srivastava Net Worth: ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਬੁੱਧਵਾਰ (21 ਸਤੰਬਰ) ਦੀ ਸਵੇਰ ਜ਼ਿੰਦਗੀ ਦੀ ਲੜਾਈ ਹਾਰ ਗਏ। 41 ਦਿਨਾਂ ਤੱਕ ਮੌਤ ਨਾਲ ਲੜਨ ਤੋਂ ਬਾਅਦ, ਉਨ੍ਹਾਂ ਨੇ ਦਿੱਲੀ ਦੇ ਏਮਜ਼ (Delhi Aiims) ਵਿੱਚ ਆਖਰੀ ਸਾਹ ਲਿਆ। 59 ਸਾਲਾ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿੰਮ ਵਿੱਚ ਕਸਰਤ ਕਰਦੇ ਸਮੇਂ ਬੇਹੋਸ਼ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।


ਕਰੋੜਾਂ ਦੀ ਜਾਇਦਾਦ ਦਾ ਮਾਲਕ


ਯੂਪੀ ਦੇ ਕਾਨਪੁਰ ਦਾ ਰਹਿਣ ਵਾਲਾ ਰਾਜੂ ਸ਼੍ਰੀਵਾਸਤਵ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਉਨ੍ਹਾਂ ਨੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਲੰਮੇ ਸੰਘਰਸ਼ ਤੋਂ ਬਾਅਦ ਆਪਣੀ ਵੱਖਰੀ ਪਛਾਣ ਬਣਾਈ। ਆਓ ਜਾਣਦੇ ਹਾਂ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਦੀ ਕਮਾਈ ਅਤੇ ਕੁੱਲ ਜਾਇਦਾਦ ਬਾਰੇ।


ਗਜੋਧਰ ਭਈਆ ਦੀ ਨੈੱਟਵਰਥ 


ਕਈ ਵੈੱਬਸਾਈਟਾਂ 'ਤੇ ਰਾਜੂ ਸ਼੍ਰੀਵਾਸਤਵ ਦੀ ਕੁੱਲ ਜਾਇਦਾਦ 15 ਤੋਂ 20 ਕਰੋੜ ਦੱਸੀ ਜਾ ਰਹੀ ਹੈ। ਉਸਦਾ ਜਨਮ ਕਾਨਪੁਰ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਕਾਨਪੁਰ ਵਿੱਚ ਬਿਤਾਇਆ ਸੀ। ਮਸ਼ਹੂਰ ਹੋਣ ਤੋਂ ਬਾਅਦ ਉਹ ਮੁੰਬਈ ਸ਼ਿਫਟ ਹੋ ਗਏ। ਕਾਨਪੁਰ 'ਚ ਘਰ ਹੋਣ ਤੋਂ ਇਲਾਵਾ ਮੁੰਬਈ 'ਚ ਵੀ ਉਨ੍ਹਾਂ ਦੀ ਜਾਇਦਾਦ ਹੈ। ਰਾਜੂ ਸ੍ਰੀਵਾਸਤਵ ਦਾ ਘਰ ਵੀ ਦਿੱਲੀ ਦੇ ਪੌਸ਼ ਇਲਾਕੇ ਵਿੱਚ ਦੱਸਿਆ ਜਾਂਦਾ ਹੈ।


ਕਾਰ ਕਲੈਕਸ਼ਨ


ਰਾਜੂ ਸ਼੍ਰੀਵਾਸਤਵ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਸਨ। ਉਸ ਦੀ ਕਾਰ ਕਲੈਕਸ਼ਨ ਵਿੱਚ ਇਨੋਵਾ, BMW 3, ਮਰਸੀਡੀਜ਼ ਅਤੇ ਔਡੀ Q7 ਸਮੇਤ ਕਈ ਮਹਿੰਗੇ ਵਾਹਨ ਸ਼ਾਮਲ ਹਨ। ਬਚਪਨ ਤੋਂ ਹੀ ਮਿਮਿਕਰੀ ਦੇ ਸ਼ੌਕੀਨ ਰਾਜੂ ਸ਼੍ਰੀਵਾਸਤਵ ਨੇ ਕਈ ਸਟੇਜ ਸ਼ੋਅ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਕੰਮ ਕੀਤਾ।


ਰਾਜੂ ਸ਼੍ਰੀਵਾਸਤਵ ਦੀ ਕਮਾਈ


ਮੀਡੀਆ ਰਿਪੋਰਟਾਂ ਮੁਤਾਬਕ ਗਜੋਧਰ ਭਈਆ ਇਕ ਸਟੇਜ ਸ਼ੋਅ ਲਈ 4 ਤੋਂ 5 ਲੱਖ ਰੁਪਏ ਲੈਂਦੇ ਸਨ। ਇਸ ਤੋਂ ਇਲਾਵਾ ਉਸ ਨੇ ਇਸ਼ਤਿਹਾਰਬਾਜ਼ੀ, ਹੋਸਟਿੰਗ ਅਤੇ ਫਿਲਮਾਂ ਤੋਂ ਵੀ ਕਾਫੀ ਕਮਾਈ ਕੀਤੀ। ਹਰ ਮਹੀਨੇ ਉਸਦੀ ਕਮਾਈ 7 ਤੋਂ 8 ਲੱਖ ਰੁਪਏ ਤੱਕ ਸੀ। ਉਹ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਸੀ। ਉਸ ਨੂੰ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਤੋਂ ਅਸਲੀ ਪਛਾਣ ਮਿਲੀ।