ਹਾਲ ਹੀ ‘ਚ ਇਸ ਫ਼ਿਲਮ ਦਾ ਟ੍ਰੇਲਰ ਆਇਆ ਹੈ ਜਿਸ ਦੇ ਸਾਹਮਣੇ ਆਉਂਦੇ ਹੀ ਯੂਟਿਊਬ ‘ਤੇ ਧਮਾਲ ਮੱਚ ਗਈ। ਹੁਣ ਤਕ ਟ੍ਰੇਲਰ ਨੂੰ 6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਰਾਮਿਆ ਦਾ ਕਹਿਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਚੈਲੇਂਜਿੰਗ ਰੋਲ ਹੈ।
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਰਾਮਿਆ ਨੇ ਪਹਿਲਾਂ ਫ਼ਿਲਮ ਛੱਡ ਦਿੱਤੀ ਸੀ ਪਰ ਬਾਅਦ ‘ਚ ਇੱਕ ਵਾਰ ਫੇਰ ਉਹ ਫ਼ਿਲਮ ਨਾਲ ਜੁੜ ਗਈ। ਰਾਮਿਆ ਨੇ ਫ਼ਿਲਮ ਲਈ ਕਰੜੀ ਮਿਹਨਤ ਕੀਤੀ ਹੈ। ਇੱਕ-ਇੱਕ ਸੀਨ ਲਈ ਉਸ ਨੇ 37 ਵਾਰ ਰੀਟੇਕ ਵੀ ਦਿੱਤਾ ਹੈ। ਰਾਮਿਆ ਦੀ ‘ਸੁਪਰ ਡੀਲੈਕਸ’ 29 ਮਾਰਚ ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ।