Ravneet Grewal Gippy Grewal: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਲਾਈਮਲਾਈਟ ਬਟੋਰ ਰਹੇ ਹਨ। ਹਾਲ ਹੀ ‘ਚ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਫ਼ਿਲਮਾਂ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ਨੇ ਬਹੁਤ ਚੰਗਾ ਬਿਜ਼ਨਸ ਕੀਤਾ ਹੈ। ਇਸ ਦੇ ਨਾਲ ਨਾਲ ਗਿੱਪੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਲਾਈਮਲਾਈਟ ‘ਚ ਰਹਿੰਦਾ ਹੈ। ਹਾਲ ਹੀ ‘ਚ ਰਵਨੀਤ ਗਰੇਵਾਲ ਨੇ ਆਪਣੇ ਪਤੀ ਗਿੱਪੀ ਨਾਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਜੋੜਾ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਫ਼ੈਨਜ਼ ਨੂੰ ਦੋਵਾਂ ਦਾ ਰੋਮਾਂਟਿਕ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਗਿੱਪੀ ਤੇ ਰਵਨੀਤ ਦੀ ਇਸ ਪੋਸਟ ਨੂੰ ਖੂਬ ਪਿਆਰ ਮਿਲ ਰਿਹਾ ਹੈ। ਫ਼ੈਨਜ਼ ਇਸ ਜੋੜੇ ‘ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਰਵਨੀਤ ਨੇ ਕੈਪਸ਼ਨ ਦਿਲ ਵਾਲੀ ਇਮੋਜੀ ਬਣਾਈ ਹੈ। ਇਸ ਦੇ ਨਾਲ ਨਾਲ ਬੈਕਗਰਾਊਂਡ ‘ਚ ਗਾਇਕ ਸਤਿੰਦਰ ਸਰਤਾਜ ਦਾ ਰੋਮਾਂਟਿਕ ਗੀਤ ‘ਉਡਾਰੀਆਂ’ ਵੀ ਸੁਣਿਆ ਜਾ ਸਕਦਾ ਹੈ। ਫ਼ੈਨਜ਼ ਨੂੰ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ।
ਦਸ ਦਈਏ ਕਿ ਹਾਲ ਹੀ ਗਿੱਪੀ ਤੇ ਰਵਨੀਤ ਨੇ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਜੋੜੇ ਨੂੰ ਖੂਬ ਵਧਾਈਆਂ ਮਿਲੀਆਂ ਸੀ। ਗਿੱਪੀ ਗਰੇਵਾਲ ਤੇ ਰਵਨੀਤ ਦੀ ਲਵ ਮੈਰਿਜ ਹੋਈ ਸੀ। ਦੋਵਾਂ ਦੀ ਮੁਲਾਕਾਤ ਕੈਨੇਡਾ ‘ਚ ਹੋਈ ਸੀ ਅਤੇ ਦੋਵੇਂ ਇੱਕ ਦੂਜੇ ਦੇ ਦੋਸਤ ਬਣੇ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਜੋੜੇ ਦੇ ਤਿੰਨ ਬੱਚੇ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਹਨ।