Republic Day 2024: ਪੂਰਾ ਦੇਸ਼ ਅੱਜ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਕੋਈ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਤਾਂ ਇਸ ਮੌਕੇ 'ਤੇ ਪੰਜਾਬੀ ਕਿਵੇਂ ਪਿੱਛੇ ਰਹਿ ਸਕਦੇ ਹਨ। ਅੱਜ ਦੇ ਇਸ ਸ਼ੁਭ ਮੌਕੇ 'ਤੇ ਪੰਜਾਬੀ ਕਲਾਕਾਰਾਂ 'ਤੇ ਵੀ ਦੇਸ਼ ਭਗਤੀ ਦਾ ਸਰੂਰ ਚੜ੍ਹਿਆ ਨਜ਼ਰ ਆ ਰਿਹਾ ਹੈ। ਸਰਗੁਣ ਮਹਿਤਾ, ਸੋਨਮ ਬਾਜਵਾ, ਗਿੱਪੀ ਗਰੇਵਾਲ, ਐਮੀ ਵਿਰਕ ਸਣੇ ਹੋਰ ਕਈ ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ:


ਇਹ ਵੀ ਪੜ੍ਹੋ: ਆਸਕਰ ਦੀ ਟਰੌਫੀ ਦੇ ਨਾਲ ਜੇਤੈ ਨੂੰ ਕਿੰਨੇ ਪੈਸੇ ਮਿਲਦੇ ਹਨ? ਸ਼ੋਹਰਤ ਦੇ ਨਾਲ ਵਧ ਜਾਂਦੀ ਹੈ ਬਰਾਂਡ ਵੈਲਿਊ


ਸੋਨਮ ਬਾਜਵਾ: ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰਿਪਬਲਿਕ ਡੇਅ ਸਬੰਧੀ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ ਹੈ।




ਗਿੱਪੀ ਗਰੇਵਾਲ: ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰਿਪਬਲਿਕ ਡੇਅ ਸਬੰਧੀ ਤਸਵੀਰ ਸ਼ੇਅਰ ਕੀਤੀ ਹੈ।




ਸਰਗੁਣ ਮਹਿਤਾ: ਸਰਗੁਣ ਮਹਿਤਾ ਨੇ ਵੀ ਇਸ ਮੌਕੇ ਖਾਸ ਪੋਸਟ ਸ਼ੇਅਰ ਕੀਤੀ ਹੈ, ਦੇਸ਼ ਭਗਤੀ ਦੇ ਇਸ ਸੰਦੇਸ਼ ਦੇ ਨਾਲ ਉਸ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ।




ਐਮੀ ਵਿਰਕ: ਐਮੀ ਵਿਰਕ ਵੀ ਅੱਜ ਦੇ ਦਿਨ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ।


ਦਿਲਜੀਤ ਦੋਸਾਂਝ: ਦਿਲਜੀਤ ਦੋਸਾਂਝ ਨੇ ਵੀ ਇਸ ਮੌਕੇ 'ਤੇ ਤਸਵੀਰ ਸ਼ੇਅਰ ਕਰ ਵਧਾਈ ਦਿੱਤੀ ਹੈ।




ਰੀਨਾ ਰਾਏ: ਦੀਪ ਸਿੱਧੂ ਦੀ ਗਰਲਫਰੈਂਡ ਰਹਿ ਚੁੱਕੀ ਰੀਨਾ ਰਾਏ ਨੇ ਵੀ ਆਪਣੇ ਅੰਦਾਜ਼ 'ਚ ਵਧਾਈ ਦਿੱਤੀ। ਉਸ ਨੇ ਉਹ ਪਲ ਯਾਦ ਕੀਤਾ, ਜਦੋਂ ਗਣਤੰਤਰ ਦਿਵਸ ਦੇ ਮੌਕੇ ਦੀਪ ਸਿੱਧੂ ਨੇ ਲਾਲ ਕਿਲੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ।






ਪਰਮੀਸ਼ ਵਰਮਾ ਦੀ ਪੋਸਟ




ਕਾਬਿਲੇਗ਼ੌਰ ਹੈ ਕਿ ਪੂਰਾ ਦੇਸ਼ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਹਰ ਕੋਈ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਹੋਇਆ ਹੈ। ਅੱਜ ਦੇ ਭਾਰਤ ਦਾ ਸੰਵਿਧਾਨ ਲਾਗੂ ਹੋਣ ਦਾ ਦਿਨ ਹੈ, ਜਿਸ ਨੂੰ ਗਣਤੰਤਰ ਦਿਵਸ ਕਿਹਾ ਜਾਂਦਾ ਹੈ। 


ਇਹ ਵੀ ਪੜ੍ਹੋ: ਕਿੰਨਾ ਪੁਰਾਣਾ ਹੈ ਸਾਊਥ ਸਿਨੇਮਾ? ਪਹਿਲੀ ਸਾਊਥ ਇੰਡੀਅਨ ਫਿਲਮ ਕਿਸ ਭਾਸ਼ਾ 'ਚ ਬਣੀ ਸੀ? ਜਾਣੋ ਜ਼ਰੂਰੀ ਗੱਲਾਂ