ਚੰਡੀਗੜ੍ਹ: ਪਾਲੀਵੁੱਡ ਇੰਡਸਟਰੀ ਦੀ ਉੱਭਰਦੀ ਅਦਾਕਾਰਾ ਰੁਬੀਨਾ ਬਾਜਵਾ ਇੱਕ ਵਾਰ ਫ਼ਿਰ ਤੋਂ ਸਿਲਵਰ ਸਕ੍ਰੀਨ ਤੇ ਦਸਤਕ ਦੇਣ ਲਈ ਤਿਆਰ ਹੈ। ਰੁਬੀਨਾ ਬਾਜਵਾ ਦੀ ਫ਼ਿਲਮ `ਤੇਰੀ ਮੇਰੀ ਗੱਲ ਬਣ ਗਈ` ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਹ ਫ਼ਿਲਮ 9 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। 


ਦਸ ਦਈਏ ਕਿ ਇਸ ਫ਼ਿਲਮ `ਚ ਰੁਬੀਨਾ ਬਾਜਵਾ ਤੇ ਅਖਿਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਪ੍ਰਸਿੱਧ ਪੰਜਾਬੀ ਅਭਿਨੇਤਰੀ ਪ੍ਰੀਤੀ ਸੱਪਰੀ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਫ਼ਿਲਮ ਨੂੰ ਪ੍ਰੀਤੀ ਸੱਪਰੂ ਦੀ ਪ੍ਰੋਡਕਸ਼ਨ ਕੰਪਨੀ ਦੇ ਨਾਲ ਨਾਲ ਜ਼ੀ ਸਟੂਡੀਓਜ਼ ਵੀ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ ਦੇ ਪੋਸਟਰ ਨੂੰ ਰੁਬੀਨਾ ਬਾਜਵਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ।









ਫ਼ਿਲਮ ਦੇ ਪੋਸਟਰ ਦੀ ਗੱਲ ਕੀਤੀ ਜਾਏ ਤਾਂ ਰੁਬੀਨਾ ਤੇ ਅਖਿਲ ਦੋਵੇਂ ਹੀ ਵਿਆਹ ਦੇ ਜੋੜੇ `ਚ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਰਾਹਟ ਦੀ ਥਾਂ ਚਿੰਤਾ ਦੀਆਂ ਲਕੀਰਾਂ ਹਨ। ਇਹੀ ਨਹੀਂ ਪੋਸਟਰ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਲਹਨ ਦਾ ਇੱਕ ਪਾਸੇ ਤੇ ਦੁਲਹੇ ਦਾ ਮੂੰਹ ਦੂਜੇ ਪਾਸੇ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫ਼ਿਲਮ ਦੀ ਕਹਾਣੀ ਰੋਮਾਂਸ ਤੇ ਨੋਕ ਝੋਕ ਦਾ ਤੜਕਾ ਹੈ।


ਫ਼ਿਲਮ `ਚ ਰੁਬੀਨਾ ਤੇ ਅਖਿਲ ਤੋਂ ਇਲਾਵਾ ਗੁੱਗੂ ਗਿੱਲ, ਪ੍ਰੀਤੀ ਸਪਰੂ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ ਤੇ ਹਾਰਬੀ ਸਿੰਘ ਵੀ ਆਪਣੀ ਐਕਟਿੰਗ ਦਾ ਦਮ ਦਿਖਾਉਣ ਜਾ ਰਹੇ ਹਨ।   


ਫਿਲਮ ਦੇ ਐਸੋਸੀਏਟ ਲੇਖਕ-ਨਿਰਦੇਸ਼ਕ-ਨਿਰਮਾਤਾ ਉਪਵਾਨ ਸੁਦਰਸ਼ਨ ਹਨ, ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਦੁਆਰਾ ਨਿਰਦੇਸ਼ਤ ਹੈ ਅਤੇ ਗੀਤ ਬੱਬੂ ਸਿੰਘ ਮਾਨ, ਮਨਿੰਦਰ ਕੈਲੀ ਅਤੇ ਵੀਤ ਬਲਜੀਤ ਦੁਆਰਾ ਲਿਖੇ ਗਏ ਹਨ।


ਫਿਲਮ ਦੀ ਲੇਖਕ-ਨਿਰਦੇਸ਼ਕ-ਨਿਰਮਾਤਾ ਪ੍ਰੀਤੀ ਸਪਰੂ ਨੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਕਿਹਾ, ''ਫਿਲਮ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਮੌਜੂਦਗੀ ਮੇਰੀ ਰਾਏ ਵਿੱਚ ਇਸ ਨੂੰ ਹੋਰ ਵੀ ਬੇਮਿਸਾਲ ਬਣਾਉਂਦੀ ਹੈ। ਅਖਿਲ ਅਤੇ ਰੁਬੀਨਾ ਦੋਵਾਂ ਨੇ ਬਹੁਤ ਮਿਹਨਤ ਕੀਤੀ ਅਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਦਰਸ਼ਕ ਉਨ੍ਹਾਂ ਦੀ ਕੈਮਿਸਟਰੀ ਨੂੰ ਪਸੰਦ ਕਰਨਗੇ।


ਅਖਿਲ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, ''ਮੇਰੇ ਲਈ ਅਜਿਹੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਹੈ। ਇਹ ਇੱਕ ਸ਼ਾਨਦਾਰ ਅਨੁਭਵ ਸੀ ਜਿਸ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਨੂੰ ਉਮੀਦ ਹੈ ਕਿ ਦਰਸ਼ਕ ਮੇਰੀ ਅਦਾਕਾਰੀ ਦਾ ਓਨਾ ਹੀ ਆਨੰਦ ਲੈਣਗੇ ਜਿੰਨਾ ਉਹ ਮੇਰੇ ਸੰਗੀਤ ਦਾ ਆਨੰਦ ਮਾਣਦੇ ਹਨ।"


ਲੀਡ ਅਦਾਕਾਰਾ ਰੁਬੀਨਾ ਬਾਜਵਾ ਨੇ ਕਿਹਾ, “ਮੈਨੂੰ ਸਕ੍ਰਿਪਟ ਪੜ੍ਹਦੇ ਹੀ ਆਪਣੇ ਕਿਰਦਾਰ ਨਾਲ ਪਿਆਰ ਹੋ ਗਿਆ, ਇਸ ਲਈ ਮੈਂ ਤੁਰੰਤ ਹਾਂ ਕਹਿ ਦਿੱਤੀ। ਫਿਲਮ ਵਿੱਚ ਇੱਕ ਦਿਲਚਸਪ ਕਹਾਣੀ ਹੈ ਜੋ ਤੁਹਾਡਾ ਦਿਲ ਜਿੱਤ ਲਵੇਗੀ। ਪ੍ਰੀਤੀ ਸਪਰੂ ਜੀ ਨੇ ਬਹੁਤ ਮਦਦ ਕੀਤੀ ਹੈ, ਉਮੀਦ ਹੈ ਕਿ ਸਾਰਿਆਂ ਨੂੰ ਸਾਡੀ ਕਹਾਣੀ ਪਸੰਦ ਆਵੇਗੀ। 'ਤੇਰੀ ਮੇਰੀ ਗਲ ਬਣ ਗਈ'  9 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ