ਮੁੰਬਈ: ਵਿਸ਼ਾਲ ਭਾਰਦਵਾਜ਼ ਦੀ ਆਉਣ ਵਾਲੀ ਫ਼ਿਲਮ ‘ਪਟਾਖਾ’ ਦਾ ਪਹਿਲਾ ਸੌਂਗ ‘ਬਲਮਾ’ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਦੰਗਲ ਫੇਮ ਐਕਟਰਸ ਸਾਨੀਆ ਮਲਹੋਤਰਾ ਨਾਲ ਰਾਧਿਕਾ ਮਦਾਨ ਤੇ ਸੁਨੀਲ ਗ੍ਰੋਵਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ‘ਚ ਦੋ ਭੈਣਾਂ ਦੇ ਪਿਆਰ, ਨਫਰਤ ਤੇ ਲੜਾਈ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਹੁਣ ਤਕ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।



ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਗੁਲਜ਼ਾਰ ਨੇ ਲਿਖਿਆ ਹੈ। ਇਸ ਨੂੰ ਮਿਊਜ਼ਿਕ ਨਾਲ ਖੁਦ ਵਿਸ਼ਾਲ ਭਾਰਦਵਾਜ ਨੇ ਸਜਾਇਆ ਹੈ। ਲੋਕ ਗੀਤ ਦੀ ਤਰਜ਼ ‘ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਿਸ਼ਾਲ ਦੀ ਪਸੰਦੀਦਾ ਰੇਖਾ ਭਾਰਦਵਾਜ ਤੇ ਫੇਮਸ ਪਲੇਅਬੈਕ ਸਿੰਗਰ ਸੁਨਿਧੀ ਚੌਹਾਨ ਨੇ।



ਫ਼ਿਲਮ ਦਾ ਗਾਣਾ ‘ਬਲਮਾ’ ਵਿਆਹ ਦੇ ਮਾਹੌਲ ‘ਤੇ ਫ਼ਿਲਮਾਇਆ ਗਿਆ ਹੈ। ਇਹ ਗਾਣਾ ਬੜਕੀ ਯਾਨੀ ਰਾਧਿਕਾ ਦੇ ਵਿਆਹ ਦੇ ਸੰਗੀਤ ‘ਚ ਆਉਂਦਾ ਹੈ ਜਿੱਥੇ ਛੁਟਕੀ ਯਾਨੀ ਸਾਨੀਆ ਆਪਣੀ ਭੈਣ ਨੂੰ ਛੇੜਦੀ ਨਜ਼ਰ ਆ ਰਹੀ ਹੈ। ਗਾਣੇ ‘ਚ ਹੀ ਦੋਵੇਂ ਭੈਣਾਂ ਸਾਰੇ ਪਿੰਡ ਸਾਹਮਣੇ ਆਪਸ ‘ਚ ਲੜ ਪੈਂਦੀਆਂ ਹਨ।



ਵਿਸ਼ਾਲ ਭਾਰਦਵਾਜ ਦੀ ਇਹ ਫ਼ਿਲਮ ਚਰਨ ਸਿੰਘ ਪਾਠਕ ਦੀ ਲਘੂ ਕਹਾਣੀ ‘ਦੋ ਬਹਿਨੇਂ’ ‘ਤੇ ਅਧਾਰਤ ਹੈ, ਜੋ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਰਿਲੀਜ਼ ਨੂੰ ਟੀਮ ਨੇ ਟੈਗ ਦਿੱਤਾ ਹੈ-ਯੁੱਧ ਆਰੰਭ ਹੋਗਾ 28 ਸਤੰਬਰ ਸੇ। ਇਸ ਫ਼ਿਲਮ ਦੇ ਨਾਲ ਹੀ ਬਾਕਸਆਫਿਸ ‘ਤੇ ਟੱਕਰ ਹੋਵੇਗੀ ਫ਼ਿਲਮ ‘ਸੂਈ ਧਾਗਾ’ ਦੀ ਜਿਸ ‘ਚ ਪਹਿਲੀ ਵਾਰ ਅਨੁਸ਼ਕਰ ਸ਼ਰਮਾ-ਵਰੁਣ ਧਵਨ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।