ਚੰਡੀਗੜ੍ਹ: ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਸਟ੍ਰਗਲ ਤੇ ਮਿਹਨਤ ਬਾਰੇ ਹਰ ਕੋਈ ਜਾਣਦਾ ਹੈ। ਸਪਨਾ ਚੌਧਰੀ ਅੱਜ ਜਿੱਥੇ ਪਹੁੰਚੀ ਹੈ, ਉਸ ਦੇ ਪਿੱਛੇ ਕੋਈ ਹੋਰ ਨਹੀਂ ਸਗੋਂ ਉਸ ਦੀ ਮਿਹਨਤ ਤੇ ਸਟ੍ਰਗਲ ਹੈ। ਸਪਨਾ ਚੌਧਰੀ ਨੇ ਸਿਰਫ 13 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
ਸਪਨਾ ਚੌਧਰੀ ਸਭ ਤੋਂ ਵੱਡੀ ਬੱਚੀ ਸੀ। ਇਸ ਕਾਰਨ ਪਰਿਵਾਰ ਦਾ ਸਾਰਾ ਬੋਝ ਉਸ ਦੇ ਮੋਢਿਆਂ ’ਤੇ ਆ ਗਿਆ। ਸਪਨਾ ਨੇ ਸਖ਼ਤ ਮਿਹਨਤ ਕੀਤੀ ਜਿਸ ਵਿੱਚ ਉਸ ਦੀ ਮਾਂ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ। ਇਸ ਮਿਹਨਤ ਸਦਕਾ ਸਪਨਾ ਚੌਧਰੀ ਦੇਸੀ ਕੁਈਨ ਬਣ ਗਈ।
ਸਪਨਾ ਚੌਧਰੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਲੜਕਿਆਂ ਨੂੰ ਬਹੁਤ ਕੁੱਟਦੀ ਸੀ। ਇਸ ਦਾ ਕਾਰਨ ਦੱਸਦੇ ਹੋਏ ਸਪਨਾ ਨੇ ਕਿਹਾ ਸੀ ਕਿ ਲੜਕਿਆਂ ਨੂੰ ਪਤਾ ਸੀ ਕਿ ਮੈਂ ਰਾਤ ਨੂੰ ਸ਼ੋਅ 'ਤੇ ਜਾਂਦੀ ਹਾਂ। ਅਜਿਹੇ 'ਚ ਉਹ ਲੋਕ ਨਾਈਟ ਸ਼ੋਅ ਦਾ ਮਜ਼ਾਕ ਉਡਾਉਂਦੇ ਸਨ ਜਿਸ ਕਾਰਨ ਸਪਨਾ ਨੂੰ ਗੁੱਸਾ ਆਉਂਦਾ ਸੀ।
ਜਦੋਂ ਸਪਨਾ ਚੌਧਰੀ ਕਿਸੇ ਵੀ ਲੜਕੇ ਨੂੰ ਉਸ ਬਾਰੇ ਗੱਲ ਕਰਦੀ ਸੁਣਦੀ ਸੀ ਤਾਂ ਉਸ ਦਾ ਖੂਨ ਉਬਲ ਜਾਂਦਾ ਸੀ ਤੇ ਉਹ ਉਸ ਨੂੰ ਬਹੁਤ ਕੁੱਟਦੀ ਸੀ। ਇਸ ਬਾਰੇ ਹੋਰ ਗੱਲ ਕਰਦਿਆਂ ਸਪਨਾ ਨੇ ਦੱਸਿਆ ਕਿ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਉਸ ਨੇ ਕਈ ਲੜਕਿਆਂ ਦੀ ਪਿਟਾਈ ਕੀਤੀ ਸੀ।
ਸਪਨਾ ਮੁਤਾਬਕ ਜੋ ਵੀ ਉਸ ਬਾਰੇ ਕੁਝ ਵੀ ਬੋਲਦਾ ਸੀ, ਉਹ ਉਸ ਨੂੰ ਬਹੁਤ ਕੁੱਟਦੀ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਸਪਨਾ ਚੌਧਰੀ ਡਾਂਸ ਕਰਨ ਲੱਗੀ ਸੀ ਤਾਂ ਉਸ ਨੂੰ ਸਿਰਫ 3100 ਰੁਪਏ ਮਿਲਦੇ ਸਨ ਪਰ ਹੁਣ ਉਹ ਇੱਕ ਸ਼ੋਅ ਲਈ ਲੱਖਾਂ ਰੁਪਏ ਵਸੂਲਦੀ ਹੈ।
ਇਸ ਤੋਂ ਸਪਨਾ ਚੌਧਰੀ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 'ਚ ਜਾਣ ਤੋਂ ਬਾਅਦ ਸਪਨਾ ਦਾ ਜ਼ਬਰਦਸਤ ਟਰਾਂਸਫਾਰਮੇਸ਼ਨ ਵੀ ਦੇਖਣ ਨੂੰ ਮਿਲਿਆ ਸੀ, ਜਿਸ ਨੇ ਉਨ੍ਹਾਂ ਦੇ ਫ਼ੈਨਜ ਨੂੰ ਹੈਰਾਨ ਕਰ ਦਿੱਤਾ ਸੀ।