Sargun Mehta Watches Rocketry The Nambi Effect: ਬਾਲੀਵੁੱਡ `ਚ ਭਾਵੇਂ ਇੰਨੀਂ ਦਿਨੀ ਫਲਾਪ ਦਾ ਦੌਰ ਚੱਲ ਰਿਹਾ ਹੈ, ਪਰ ਇਸ ਦਰਮਿਆਨ ਹਾਲੇ ਵੀ ਕੁੱਝ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ 2022 ਵਿੱਚ ਬਾਲੀਵੁੱਡ ਦੀ ਸਾਖ ਬਚਾ ਕੇ ਰੱਖੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਫ਼ਿਲਮ ਹੈ ਆਰ ਮਾਧਵਨ ਦੀ `ਰਾਕੇਟਰੀ ਦ ਨਾਂਬੀ ਇਫ਼ੈਕਟ`। 


ਇਸ ਫ਼ਿਲਮ ਨੂੰ ਜਿਸ ਨੇ ਵੀ ਦੇਖਿਆ ਉਹ ਮਾਧਵਨ ਤੇ ਉਨ੍ਹਾਂ ਦੀ ਜ਼ਬਰਦਸਤ ਐਕਟਿੰਗ ਦਾ ਕਾਇਲ ਹੋ ਗਿਆ। ਇਸ ਫ਼ਿਲਮ ਨੂੰ ਕਈ ਬਾਲੀਵੁੱਡ ਤੇ ਸਪੋਰਟਸ ਹਸਤੀਆਂ ਨੇ ਵੀ ਦੇਖਿਆ ਤੇ ਉਨ੍ਹਾਂ ਨੇ ਵੀ ਮਾਧਵਨ ਦੀ ਜੰਮ ਕੇ ਤਾਰੀਫ਼ ਕੀਤੀ।


ਹੁਣ ਪੰਜਾਬੀ ਮਾਡਲ ਤੇ ਅਦਾਕਾਰਾ ਸਰਗੁਣ ਮਹਿਤਾ ਨੇ ਮਾਧਵਨ ਦੀ ਫ਼ਿਲਮ ਦੇਖੀ ਹੈ। ਮਹਿਤਾ ਨੇ ਫ਼ਿਲਮ ਦੇਖਣ ਤੋਂ ਬਾਅਦ ਇੰਸਟਾਗ੍ਰਾਮ ਤੇ ਸਟੋਰੀ ਪਾਈ, ਜਿਸ ਵਿੱਚ ਉਨ੍ਹਾਂ ਨੇ ਮਾਧਵਨ ਤੇ ਉਨ੍ਹਾਂ ਦੇ ਟੈਲੇਂਟ ਦੀ ਜੰਮ ਕੇ ਤਾਰੀਫ਼ ਕੀਤੀ। ਸਰਗੁਣ ਨੂੰ ਇਹ ਫ਼ਿਲਮ ਕਿੰਨੀ ਪਸੰਦ ਆਈ ਇਹ ਉਨ੍ਹਾਂ ਦੀ ਪੋਸਟ ਦੇਖ ਪਤਾ ਲਗਦਾ ਹੈ। ਦੇਖੋ ਸਰਗੁਣ ਦੀ ਪੋਸਟ:




ਪੋਸਟ ਵਿੱਚ ਸਰਗੁਣ ਨੇ ਲਿਖਿਆ, "ਹੁਣੇ ਹੁਣੇ ਮੈਂ ਮਾਧਵਨ ਦੀ ਫ਼ਿਲਮ ਰਾਕੇਟਰੀ ਦੇਖੀ ਹੈ, ਤੇ ਮੈਂ ਦੱਸ ਨਹੀਂ ਸਕਦੀ ਕਿ ਇਹ ਫ਼ਿਲਮ ਕਿੰਨੀ ਸ਼ਾਨਦਾਰ ਹੈ। ਮੇਰਾ ਮਨ ਕਰਦਾ ਹੈ ਕਿ ਬਸ ਫ਼ਿਲਮ ਬਾਰੇ ਹੀ ਗੱਲ ਕਰੀ ਜਾਵਾਂ, ਇਹ ਮਾਧਵਨ ਦਾ ਮਾਸਟਰਪੀਸ ਹੈ। ਐਕਟਿੰਗ, ਸਟੋਰੀ ਤੇ ਡਾਇਰੈਕਸ਼ਨ ਹਰ ਪਾਸੇ ਮਾਧਵਨ ਛਾਏ ਹੋਏ ਹਨ। ਹੋਰ ਕੀ ਕਹਾਂ ਇਸ ਫ਼ਿਲਮ ਬਾਰੇ, ਬੱਸ ਤੁਸੀਂ ਸਾਰੇ ਇਸ ਫ਼ਿਲਮ ਨੂੰ ਦੇਖੋ, ਕਿਉਂਕਿ ਅਜਿਹੀਆਂ ਬੇਹਤਰੀਨ ਫ਼ਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ।"


ਕਾਬਿਲੇਗ਼ੌਰ ਹੈ ਕਿ ਸਰਗੁਣ ਇੰਨੀਂ ਦਿਨੀਂ ਆਪਣੀ ਫ਼ਿਲਮ ਮੋਹ ਨੂੰ ਲੈਕੇ ਬਿਜ਼ੀ ਹੈ। ਇਸ ਫ਼ਿਲਮ `ਚ ਉਨ੍ਹਾਂ ਦੀ ਸੁਰਜੀਤ ਬਿੰਦਰੱਖੀਆ ਦੇ ਬੇਟੇ ਗੀਤਾਜ਼ ਬਿੰਦਰੱਖੀਆ ਦੇ ਨਾਲ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।   


ਇਸ ਤੋਂ ਪਹਿਲਾਂ ਸਰਗੁਣ ਮਹਿਤਾ ਦੀ ਫ਼ਿਲਮ `ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ` ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ `ਚ ਸਰਗੁਣ ਦੀ ਗੁਰਨਾਮ ਭੁੱਲਰ ਨਾਲ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਇਸ ਦੇ ਨਾਲ ਨਾਲ ਸਰਗੁਣ ਸੋਸ਼ਲ ਮੀਡੀਆ `ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ।