Sargun Mehta: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਨਾਂ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ `ਚ ਸ਼ੁਮਾਰ ਹੈ। ਸਰਗੁਣ ਮਹਿਤਾ ਨੇ ਟੀਵੀ ਤੋਂ ਪੰਜਾਬੀ ਇੰਡਸਟਰੀ `ਚ ਰੁਖ ਕੀਤਾ ਅਤੇ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਭਰਪੂਰ ਪਿਆਰ ਦਿਤਾ। ਇਸ ਦੇ ਨਾਲ ਨਾਲ ਅਦਾਕਾਰਾ ਜਦੋਂ ਵੀ ਸੋਸ਼ਲ ਮੀਡੀਆ `ਤੇ ਕੋਈ ਪੋਸਟ ਪਾਉਂਦੀ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।


ਸਰਗੁਣ ਮਹਿਤਾ ਨੇ ਆਪਣੇ ਨੰਨ੍ਹੇ ਜਿਹੇ ਭਤੀਜੇ ਨੂੰ ਸੋਸ਼ਲ ਮੀਡੀਆ `ਤੇ ਜਨਮਦਿਨ ਦੀ ਵਧਾਈ ਦਿਤੀ। ਉਨ੍ਹਾਂ ਨੇ ਸਹਿਰਾਜ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫ਼ੈਨਜ਼ ਦਾ ਪਿਆਰ ਮਿਲ ਰਿਹਾ ਹੈ। ਦੇਖੋ ਤਸਵੀਰਾਂ:









ਤਸਵੀਰਾਂ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਦਿਤੀ, "ਭੂਆ ਦੀ ਜਾਨ, ਮੇਰੇ ਸਾਜੂ ਔਰ ਜਹਾਨ, ਹੈਪੀ ਬਰਥਡੇ ਟੂ ਮਾਈ ਸਹਿਰਾਜ, ਬੱਸ ਜ਼ਿੰਦਗੀ ਭਰ ਰਾਜ ਕਰੇਗਾ।"


ਸਰਗੁਣ ਦੀ ਇਹ ਪੋਸਟ ਦੇਖ ਸਾਫ਼ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਆਪਣੇ ਭਤੀਜੇ ਨਾਲ ਬਹੁਤ ਹੀ ਮਜ਼ਬੂਤ ਰਿਸ਼ਤਾ ਹੈ। ਇਸ ਦੇ ਨਾਲ ਨਾਲ ਸਹਿਰਾਜ ਵੀ ਆਪਣੀ ਭੂਆ ਤੇ ਜਾਨ ਛਿੜਕਦਾ ਹੈ। 


ਸਰਗੁਣ ਦੇ ਵਰਕਫ਼ਰੰਟ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਦੀ ਪੰਜਾਬੀ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦਾ ਟਰੇਲਰ ਹਾਲ ਹੀ `ਚ ਰਿਲੀਜ਼ ਹੋਇਆ, ਜਿਸ ਵਿੱਚ ਸਭ ਨੇ ਸਰਗੁਣ ਦੀ ਭੂਮਿਕਾ ਤੇ ਉਨ੍ਹਾਂ ਦੀ ਐਕਟਿੰਗ ਨੂੰ ਬੇਹੱਦ ਪਸੰਦ ਕੀਤਾ।


ਇਸ ਦੇ ਨਾਲ ਨਾਲ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ ਕੱਠਪੁਤਲੀ ਵੀ ਜਲਦ ਓਟੀਟੀ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਇੱਕ ਕਰਾਈਮ ਥ੍ਰਿਲਰ ਡਰਾਮਾ ਹੈ। ਜਿਸ ਵਿੱਚ ਸਰਗੁਣ ਪੁਲਿਸ ਅਫ਼ਸਰ ਦੇ ਕਿਰਦਾਰ `ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ `ਚ ਅਕਸ਼ੇ ਕੁਮਾਰ ਲੀਡ ਰੋਲ ਵਿੱਚ ਹਨ। ਇੱਥੇ ਇਹ ਵੀ ਦਸ ਦਈਏ ਕਿ ਫ਼ਿਲਮ ਵਿੱਚ ਕਮੇਡੀ ਕਿੰਗ ਗੁਰਪ੍ਰੀਤ ਘੁੱਗੀ ਵੀ ਖਾਸ ਕਿਰਦਾਰ `ਚ ਨਜ਼ਰ ਆ ਰਹੇ ਹਨ। ਇਹ ਫ਼ਿਲਮ ਜਲਦ ਹੀ ਓਟੀਟੀ ਪਲੇਟਫ਼ਾਰਮ `ਤੇ ਰਿਲੀਜ਼ ਹੋਣ ਜਾ ਰਹੀ ਹੈ।