Satinder Sartaj Birthday : ਸੂਫ਼ੀ ਗਾਇਕ ਸਤਿੰਦਰ ਸਰਤਾਜ ਅੱਜ ਯਾਨਿ 31 ਅਗਸਤ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ । ਉਨ੍ਹਾਂ ਦਾ ਜਨਮ 31 ਅਗਸਤ 1982 ਨੂੰ ਹੁਸ਼ਿਆਰਪੁਰ `ਚ ਹੋਇਆ ਸੀ । ਸਰਤਾਜ ਆਪਣੀ ਸਾਫ਼ ਸੁਥਰੀ ਸੂਫ਼ੀ ਗਾਇਕੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹੁਣ ਤੱਕ ਦੇ ਆਪਣੇ ਕਰੀਅਰ `ਚ ਆਪਣੇ ਗੀਤਾਂ ਵਿੱਚ ਨਾਂ ਤਾਂ ਕਦੇ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਤੇ ਨਾ ਕਿਸੇ ਗੀਤ `ਚ ਸ਼ਰਾਬ ਦਾ ਜ਼ਿਕਰ ਕੀਤਾ ।


ਆਪਣੇ 40ਵੇਂ ਜਨਮਦਿਨ ਦੇ ਮੌਕੇ ਤੇ ਸਰਤਾਜ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਫ਼ੈਨਜ਼ ਦੇ ਨਾਂ ਸੰਦੇਸ਼ ਲਿਖਿਆ ਹੈ । ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਤੁਹਾਡੇ ਸਾਰਿਆਂ ਦੇ ਪਿਆਰ ਤੇ ਸਤਿਕਾਰ ਲਈ ਦਿਲੋਂ ਧੰਨਵਾਦ ।"









ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਨੇ ਸੂਫ਼ੀ ਗਾਇਕੀ `ਚ ਡਿਗਰੀ ਵੀ ਹਾਸਲ ਕੀਤੀ ਹੈ । ਉਹ ਸਾਦਗੀ ਪਸੰਦ ਇਨਸਾਨ ਹਨ। ਉਨ੍ਹਾਂ ਨੇ ਹਮੇਸ਼ਾ ਸਾਫ਼ ਸੁਥਰੀ ਗਾਇਕੀ ਹੀ ਕੀਤੀ ਹੈ । ਹਾਲ ਹੀ ਸਰਤਾਜ ਦਾ ਦੁਬਈ `ਚ ਮਿਊਜ਼ਿਕ ਕੰਸਰਟ ਵੀ ਸੀ, ਜਿਸ ਵਿੱਚ ਵੱਡੀ ਗਿਣਤੀ `ਚ ਉਨ੍ਹਾਂ ਦੇ ਫ਼ੈਨਜ਼ ਸ਼ਾਮਲ ਹੋਏ ਸੀ । ਇਸ ਦੇ ਨਾਲ ਹੀ ਸਰਤਾਜ ਵੱਲੋਂ ਘਰੇਲੂ ਟੂਰ ਦਾ ਐਲਾਨ ਕੀਤਾ ਗਿਆ ਹੈ । ਇਸ ਤਹਿਤ ਉਹ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ ਨਾਲ ਦਿੱਲੀ ਤੇ ਰਾਜਸਥਾਨ `ਚ ਵੀ ਮਿਊਜ਼ਿਕ ਸ਼ੋਅ ਕਰਨਗੇ ।