Shah Rukh Khan Expensive Things: ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਨੇ ਆਪਣੀ ਮਿਹਨਤ ਦੇ ਦਮ 'ਤੇ ਆਮ ਆਦਮੀ ਤੋਂ ਸੁਪਰਸਟਾਰ ਤੱਕ ਦਾ ਸਫਰ ਤੈਅ ਕੀਤਾ ਹੈ। ਉਨ੍ਹਾਂ ਨੇ ਆਪਣੇ ਕੰਮ ਨਾਲ ਨਾ ਸਿਰਫ ਪ੍ਰਸਿੱਧੀ, ਸਗੋਂ ਬਹੁਤ ਸਾਰੀ ਦੌਲਤ ਵੀ ਕਮਾਈ ਹੈ। ਉਹ ਇੱਕ ਫ਼ਿਲਮ ਲਈ 100 ਕਰੋੜ ਰੁਪਏ ਚਾਰਜ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਦੇ ਹੋਰ ਵੀ ਸਰੋਤ ਹਨ, ਜਿੱਥੋਂ ਸ਼ਾਹਰੁਖ ਨੂੰ ਚੰਗੀ ਆਮਦਨ ਹੁੰਦੀ ਹੈ। ਸ਼ਾਹਰੁਖ ਖਾਨ ਦੀ ਦੇਸ਼-ਵਿਦੇਸ਼ 'ਚ ਕਰੋੜਾਂ ਰੁਪਏ ਦੀ ਜਾਇਦਾਦ ਹੈ। ਅੱਜ ਅਸੀਂ ਤੁਹਨੂੰ ਦਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਦੀਆਂ ਕਿਹੜੀਆਂ ਮਹਿੰਗੀਆਂ ਚੀਜ਼ਾਂ ਦੇ ਮਾਲਕ ਹਨ।
ਮੁੰਬਈ 'ਚ ਸ਼ਾਹਰੁਖ ਖਾਨ ਦਾ ਘਰ ਸਭ ਤੋਂ ਮਹਿੰਗਾ
ਮੁੰਬਈ 'ਚ ਸ਼ਾਹਰੁਖ ਖਾਨ ਦਾ ਸੀ-ਫੇਸਿੰਗ ਹਾਊਸ ਮੰਨਤ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਹੈ। ਡੀਐਨਏ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਨੇ ਇਹ ਬੰਗਲਾ ਸਿਰਫ਼ 13 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜਿਸ ਦੀ ਕੀਮਤ ਇਸ ਵੇਲੇ 200 ਕਰੋੜ ਰੁਪਏ ਹੈ। ਸ਼ਾਹਰੁਖ ਇਸ ਆਲੀਸ਼ਾਨ ਘਰ 'ਚ ਪਤਨੀ ਗੌਰੀ ਖਾਨ ਅਤੇ ਬੱਚਿਆਂ ਸੁਹਾਨਾ ਖਾਨ, ਆਰੀਅਨ ਖਾਨ ਅਤੇ ਅਬਰਾਮ ਨਾਲ ਰਹਿੰਦੇ ਹਨ।
ਵਿਦੇਸ਼ਾਂ 'ਚ ਫੈਲੀ ਹੋਈ ਹੈ ਸ਼ਾਹਰੁਖ ਖਾਨ ਦੀ ਪ੍ਰਾਪਰਟੀ
ਸ਼ਾਹਰੁਖ ਖਾਨ ਦਾ ਦੁਬਈ ਦੇ ਪਾਮ ਜੁਮੇਰਾਹ 'ਚ ਇਕ ਆਲੀਸ਼ਾਨ ਵਿਲਾ ਹੈ, ਜਿਸ ਦੀ ਕੀਮਤ 100 ਕਰੋੜ ਰੁਪਏ ਹੈ। ਦੁਬਈ ਸਥਿਤ ਪ੍ਰਾਪਰਟੀ ਡਿਵੈਲਪਰ ਨਖੇਲ ਨੇ ਸਾਲ 2007 'ਚ ਸ਼ਾਹਰੁਖ ਖਾਨ ਨੂੰ ਇਹ ਵਿਲਾ ਤੋਹਫੇ ਵਜੋਂ ਦਿੱਤਾ ਸੀ। ਸ਼ਾਹਰੁਖ ਖਾਨ ਦਾ ਲੰਡਨ 'ਚ ਵੀ ਇਕ ਘਰ ਹੈ, ਜਿਸ ਦੀ ਕੀਮਤ 172 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਸ਼ਾਹਰੁਖ ਦਾ ਅਲੀਬਾਗ 'ਚ ਵੀ ਇਕ ਘਰ ਹੈ, ਜਿੱਥੇ ਉਹ ਅਕਸਰ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਂਦੇ ਹਨ। ਇਸ ਘਰ ਦੀ ਕੀਮਤ 15 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਕੋਲ ਵੈਨਿਟੀ ਵੈਨ ਹੈ, ਜਿਸ ਦੀ ਕੀਮਤ 4 ਕਰੋੜ ਰੁਪਏ ਹੈ।
ਹਰ ਕਾਰ ਦੀ ਕੀਮਤ ਕਰੋੜਾਂ 'ਚ
ਸ਼ਾਹਰੁਖ ਖਾਨ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਦੀ ਹਰ ਕਾਰ ਦੀ ਕੀਮਤ ਕਰੋੜਾਂ ਰੁਪਏ ਹੈ। 4 ਕਰੋੜ ਦੀ ਬੈਂਟਲੇ ਕੰਟੀਨੈਂਟਲ (Bentley Continental GT), 14 ਕਰੋੜ ਦੀ ਬੁਗਾਟੀ ਵੇਰੋਨ (Bugatti Veyron) ਅਤੇ 7 ਕਰੋੜ ਦੀ ਰੌਲਜ਼ ਰਾਇਸ ਕੂਪ (Rolls Royce Coupe) ਵਰਗੀਆਂ ਲਗਜ਼ਰੀ ਕਾਰਾਂ ਉਨ੍ਹਾਂ ਦੇ ਕਲੈਕਸ਼ਨ 'ਚ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹਾਰਲੇ ਡੇਵਿਡਸਨ ਡਾਇਨਾ ਸਟਰੀਟ ਬੌਬ ਬਾਈਕ ਵੀ ਹੈ ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਹੈ।
ਸ਼ਾਹਰੁਖ ਖਾਨ ਦੀ ਇੱਕ ਦਿਨ ਦੀ ਕਮਾਈ ਡੇਢ ਕਰੋੜ
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਇੱਕ ਦੀ ਕਮਾਈ ਡੇਢ ਕਰੋੜ ਰੁਪਏ ਹੈ। ਇੱਕ ਮਹੀਨੇ ਦੀ ਕਮਾਈ 40 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਇੱਕ ਮਹੀਨੇ ਦੀ ਕਮਾਈ ਸਾਢੇ 400 ਕਰੋੜ ਤੋਂ ਜ਼ਿਆਦਾ ਹੈ। ਸ਼ਾਹਰੁਖ ਖਾਨ ਦੀ ਹੁਣ ਤੱਕ ਦੀ ਜਾਇਦਾਦ 770 ਮਿਲੀਅਨ ਡਾਲਰ ਯਾਨਿ 6300 ਕਰੋੜ ਦੇ ਕਰੀਬ ਹੈ। ਇਸ ਤਰ੍ਹਾਂ ਸ਼ਾਹਰੁਖ ਬਾਲੀਵੁੱਡ ਦੇ ਹੀ ਨਹੀਂ ਬਲਕਿ ਭਾਰਤ ਦੇ ਸਭ ਤੋਂ ਅਮੀਰ ਕਲਾਕਾਰ ਹਨ। ਸ਼ਾਹਰੁਖ ਖਾਨ ਵੀ ਇੱਕ ਸਫਲ ਬਿਜ਼ਨੈੱਸ ਮੈਨ ਹਨ। ਉਨ੍ਹਾਂ ਨੇ ਖੇਡਾਂ ਤੋਂ ਲੈ ਕੇ ਪ੍ਰੋਡਕਸ਼ਨ ਹਾਊਸਾਂ ਤੱਕ ਕਾਫੀ ਪੈਸਾ ਲਗਾਇਆ ਹੈ, ਜਿਸ ਤੋਂ ਉਹ ਕਰੋੜਾਂ ਦੀ ਕਮਾਈ ਕਰਦੇ ਹਨ। ਸ਼ਾਹਰੁਖ ਕੋਲ ਕੋਲਕਾਤਾ ਨਾਈਟ ਰਾਈਡਰਜ਼ ਨਾਮ ਦੀ ਆਈਪੀਐਲ ਟੀਮ ਹੈ। ਇਸ ਟੀਮ ਦੀ ਬ੍ਰਾਂਡ ਵੈਲਿਊ ਕਰੀਬ 600 ਕਰੋੜ ਰੁਪਏ ਦੱਸੀ ਜਾਂਦੀ ਹੈ।
ਸ਼ਾਹਰੁਖ ਦਾ ਰੈੱਡ ਚਿਲੀਜ਼ ਐਂਟਰਟੇਨਮੈਂਟ ਨਾਂ ਦਾ ਪ੍ਰੋਡਕਸ਼ਨ ਹਾਊਸ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੀ ਪਤਨੀ ਗੌਰੀ ਖਾਨ ਨਾਲ ਮਿਲ ਕੇ ਕੀਤੀ ਸੀ। ਇਸ ਪ੍ਰੋਡਕਸ਼ਨ ਹਾਊਸ ਦੀ ਕੀਮਤ ਕਰੀਬ 500 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਅਧੀਨ 'ਮਾਈ ਨੇਮ ਇਜ਼ ਖਾਨ', 'ਚੇਨਈ ਐਕਸਪ੍ਰੈਸ', 'ਦਿਲਵਾਲੇ', ਓਮ ਸ਼ਾਂਤੀ ਓਮ ਅਤੇ ਰਈਸ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜੋ ਬਾਕਸ ਆਫਿਸ 'ਤੇ ਸਫਲ ਸਾਬਤ ਹੋਈਆਂ।