Sridevi Anil Kapoor Film: 1987 ਵਿੱਚ ਰਿਲੀਜ਼ ਹੋਈ ਕਲਟ ਕਲਾਸਿਕ ਹਿੰਦੀ ਸਿਨੇਮਾ ਫਿਲਮ 'ਮਿਸਟਰ ਇੰਡੀਆ' ਨੂੰ ਕੌਣ ਭੁੱਲ ਸਕਦਾ ਹੈ। ਅਨਿਲ ਕਪੂਰ ਅਤੇ ਸ਼੍ਰੀਦੇਵੀ ਸਟਾਰਰ ਇਸ ਫਿਲਮ ਨੂੰ ਦਰਸ਼ਕ ਅੱਜ ਵੀ ਬਹੁਤ ਦਿਲਚਸਪੀ ਨਾਲ ਦੇਖਦੇ ਹਨ। ਇਨ੍ਹੀਂ ਦਿਨੀਂ ਫਿਲਮ ਦੇ ਸੀਕਵਲ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਫਿਲਮ ਨਾਲ ਜੁੜੀ ਇਕ ਮਜ਼ੇਦਾਰ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ।
ਕਾਕਰੋਚ ਨੂੰ ਪਿਲਾਈ ਗਈ ਸੀ ਸ਼ਰਾਬ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਫਿਲਮ ਦੇ ਇਕ ਮਸ਼ਹੂਰ ਸੀਨ ਦੀ ਸ਼ੂਟਿੰਗ ਦੌਰਾਨ ਕਾਕਰੋਚ ਨੂੰ ਸ਼ਰਾਬ ਪਿਲਾਈ ਸੀ। ਇਸ ਗੱਲ ਦਾ ਖੁਲਾਸਾ ਖੁਦ ਸ਼ੇਖਰ ਕਪੂਰ ਨੇ ਕੀਤਾ ਹੈ। 'ਡੇਲੀ ਪੋਸਟ' ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ 'ਫਿਲਮ ਦਾ ਇਕ ਸੀਨ ਸ਼ੂਟ ਕੀਤਾ ਜਾਣਾ ਸੀ, ਜਿਸ 'ਚ ਸ਼੍ਰੀਦੇਵੀ ਕਾਕਰੋਚ ਤੋਂ ਡਰਦੀ ਕਮਰੇ 'ਚ ਭੱਜ ਰਹੀ ਹੈ ਅਤੇ ਕਾਕਰੋਚ ਉਸ ਦਾ ਪਿੱਛਾ ਕਰਦਾ ਹੈ। ਮੈਂ ਅਤੇ ਸਿਨੇਮਾਟੋਗ੍ਰਾਫਰ ਬਾਬਾ ਆਜ਼ਮੀ ਇਸ ਗੱਲ ਨੂੰ ਲੈ ਕੇ ਚਿੰਤਤ ਸਾਂ ਕਿ ਕਾਕਰੋਚ ਤੋਂ ਐਕਟਿੰਗ ਕਿਵੇਂ ਕਰਾਉਣੀ ਹੈ।
ਫਿਰ ਅਸੀਂ ਦੋਵਾਂ ਨੇ ਮਿਲ ਕੇ ਇਕ ਅਜਿਹਾ ਹੱਲ ਲੱਭਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸ਼ੇਖਰ ਅੱਗੇ ਦੱਸਦੇ ਹਨ ਕਿ 'ਸਾਨੂੰ ਕਾਕਰੋਚਾਂ ਨੂੰ ਸ਼ਰਾਬ ਪਿਲਾਉਣ ਦਾ ਵਿਚਾਰ ਆਇਆ ਸੀ। ਅਸੀਂ ਕਾਕਰੋਚ ਦੇ ਸਾਹਮਣੇ ਥੋੜੀ ਜਿਹੀ ਓਲਡ ਮੰਕ ਰਮ ਡੋਲ੍ਹ ਦਿੱਤੀ। ਅਸੀਂ ਸੋਚਿਆ ਕਿ ਸ਼ਾਇਦ ਉਹ ਸ਼ਰਾਬ ਪੀ ਕੇ ਕੁੱਝ ਹਰਕਤਾਂ ਕਰਨ ਲੱਗੇ। ਪਰ ਮੈਂ ਸੱਚ ਦੱਸ ਰਿਹਾ ਹਾਂ ਕਿ ਉਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਉਹ ਸੱਚਮੁੱਚ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਤੋਂ ਬਾਅਦ ਅਸੀਂ ਆਪਣੀ ਸਹੂਲਤ ਅਨੁਸਾਰ ਆਰਾਮ ਨਾਲ ਸੀਨ ਸ਼ੂਟ ਕੀਤਾ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਬੋਨੀ ਕਪੂਰ ਨੇ ਮਿਸਟਰ ਇੰਡੀਆ ਦੇ ਸੀਕਵਲ ਨੂੰ ਲੈ ਕੇ ਚਰਚਾ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਇੱਕ ਹਾਲੀਵੁੱਡ ਸਟੂਡੀਓ ਨੇ ਉਸ ਨੂੰ ਫ਼ਿਲਮ ਦਾ ਅਗਲਾ ਭਾਗ ਬਣਾਉਣ ਲਈ ਇੱਕ ਵੱਡੀ ਪੇਸ਼ਕਸ਼ ਦਿੱਤੀ ਹੈ। ਫਿਲਮ ਦੇ ਮੁੱਖ ਕਲਾਕਾਰ ਸ਼੍ਰੀਦੇਵੀ, ਅਮਰੀਸ਼ ਪੁਰੀ ਅਤੇ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਕਈ ਲੋਕਾਂ ਨੇ ਇਸ ਫਿਲਮ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਉਸ ਦਾ ਕਹਿਣਾ ਹੈ ਕਿ ਮਿਸਟਰ ਇੰਡੀਆ ਦੇ ਸੀਕਵਲ ਲਈ ਉਸ ਦੀ ਯੋਜਨਾ ਕੁਝ ਹੋਰ ਹੈ।
ਇਹ ਵੀ ਪੜ੍ਹੋ: ਸੰਜੇ ਦੱਤ ਸਿਆਸਤ 'ਚ ਨਹੀਂ ਕਰਨਗੇ ਐਂਟਰੀ, ਐਕਟਰ ਬੋਲੇ- 'ਅਫਵਾਹਾਂ 'ਤੇ ਨਾ ਕਰੋ ਯਕੀਨ, ਮੈਂ ਚੋਣਾਂ...'