Shinda Grewal With His Dad Gippy Grewal: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਹਮੇਸ਼ਾ ਲਾਈਮਲਾਈਟ ‘ਚ ਬਣੇ ਰਹਿੰਦੇ ਹਨ। ਇਹੀ ਨਹੀਂ ਗਿੱਪੀ ਗਰੇਵਾਲ ਉਨ੍ਹਾਂ ਐਕਟਰਾਂ ‘ਚੋਂ ਇੱਕ ਹਨ, ਜਿਨ੍ਹਾਂ ਦਾ ਪੂਰਾ ਪਰਿਵਾਰ ਪ੍ਰਸਿੱਧ ਹੈ। ਸਿਰਫ਼ ਗਿੱਪੀ ਹੀ ਨਹੀਂ, ਬਲਕਿ ਉਨ੍ਹਾਂ ਦੇ ਤਿੰਨੇ ਪੁੱਤਰ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਖਾਸ ਕਰਕੇ ਗਿੱਪੀ ਦੇ ਛੋਟੇ ਨਵਾਬ ਗੁਰਬਾਜ਼ ਦਾ ਤਾਂ ਅੰਦਾਜ਼ ਹੀ ਵੱਖਰਾ ਹੈ। ਖੈਰ ਇਹ ਖਬਰ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਸ਼ਿੰਦਾ ਗਰੇਵਾਲ ਨਾਲ ਜੁੜੀ ਹੋਈ ਹੈ। 


ਸ਼ਿੰਦਾ ਗਰੇਵਾਲ ਨੇ ਆਪਣੇ ਪਾਪਾ ਗਿੱਪੀ ਨਾਲ ਇੱਕ ਪਿਆਰੀ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਪਿਓ-ਪੁੱਤ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰ ‘ਚ ਗਿੱਪੀ ਗਰੇਵਾਲ ਨੇ ਸ਼ਿੰਦਾ ਦੇ ਮੋਢੇ ਤੇ ਬਾਂਹ ਰੱਖੀ ਹੋਈ ਹੈ ਤੇ ਸ਼ਿੰਦਾ ਸਾਇਕਲ ‘ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਿਓ ਪੁੱਤਰ ਦੇ ਵਿਚਾਲੇ ਦੋਸਤਾਂ ਵਾਲੀ ਸਾਂਝ ਹੈ। ਇਹੀ ਗੱਲ ਸ਼ਿੰਦਾ ਆਪਣੀ ਇਸ ਪੋਸਟ ਵਿੱਚ ਵੀ ਕਹਿ ਰਿਹਾ ਹੈ। ਪੋਸਟ ਵਿੱਚ ਸ਼ਿੰਦਾ ਨੇ ਜਿਸ ਗਾਣੇ ਦਾ ਇਸਤੇਮਾਲ ਕੀਤਾ ਹੈ, ਉਹ ਇਹ ਹੈ ‘ਕੋਈ ਚੀਜ਼ ਨੀ  ਵੱਡੀ ਪਿਓ-ਪੁੱਤ ਦੀ ਯਾਰੀ ਤੋਂ।’ ਸ਼ਿੰਦਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀ ਇਸ ਪੋਸਟ ‘ਤੇ ਹਜ਼ਾਰਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ।









ਦਸ ਦਈਏ ਕਿ ਸ਼ਿੰਦਾ ਗਰੇਵਾਲ ਨੇ ਹਾਲ ਹੀ ‘ਚ ਆਪਣਾ 15ਵਾਂ ਜਨਮਦਿਨ ਮਨਾਇਆ ਸੀ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਛਾਇਆ ਰਹਿੰਦਾ ਹੈ। ਇਸ ਦੇ ਨਾਲ ਨਾਲ ਉਹ ਬਹੁਤ ਹੀ ਬੇਹਤਰੀਨ ਐਕਟਰ ਵੀ ਹੈ। ਉਹ ਹੁਣ ਤੱਕ ‘ਅਰਦਾਸ’ ਤੇ ‘ਹੌਸਲਾ ਰੱਖ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕਿਆ ਹੈ। ਇਨ੍ਹਾਂ ਫਿਲਮਾਂ ‘ਚ ਉਸ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਇਸ ਦੇ ਨਾਲ ਨਾਲ ਉਹ ਫ਼ਿਲਮ ‘ਕੈਰੀ ਆਨ ਜੱਟਾ 3’ ‘ਚ ਵੀ ਐਕਟਿੰਗ ਕਰਨ ਜਾ ਰਿਹਾ ਹੈ। ਫਿਲਮ ‘ਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲਾ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ: ‘ਹੇਰਾ ਫੇਰੀ 3’ ‘ਚ ਅਕਸ਼ੇ ਕੁਮਾਰ ਜਗ੍ਹਾ ਕਾਰਤਿਕ ਆਰੀਅਨ ਨੂੰ ਲੈਣ ‘ਤੇ ਨਿਰਾਸ਼ ਹੋਏ ਸੁਨੀਲ ਸ਼ੈੱਟੀ, ਕਹੀ ਇਹ ਗੱਲ