ਸਿੱਧੂ ਮੂਸੇਵਾਲਾ ਦਾ ਕਤਲ ਹੋਏ 35 ਦਿਨ ਬੀਤ ਚੁੱਕੇ ਹਨ, ਪਰ ਅੱਜ ਵੀ ਮੂਸੇਵਾਲਾ ਦਾ ਜਾਦੂ ਦੇਸ਼ਾਂ ਵਿਦੇਸ਼ਾਂ `ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲੋਕ ਆਪਣੇ ਚਹੇਤੇ ਸੁਪਰਸਟਾਰ ਨੂੰ ਅੱਜ ਵੀ ਯਾਦ ਕਰ ਰਹੇ ਹਨ।
ਦਿਲਚਸਪ ਗੱਲ ਤਾਂ ਇਹ ਹੈ ਕਿ ਵਿਦੇਸ਼ੀ ਲੋਕ ਵੀ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ। ਕੈਨੇਡਾ ਡੇਅ ਮੌਕੇ 1 ਜੁਲਾਈ ਕੈਨੇਡੀਅਨ ਗੋਰੇ ਨੇ ਚਲਦੇ ਪ੍ਰੋਗਰਾਮ ;ਚ ਸਟੇਜ `ਤੇ ਜਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ:
ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੈਨੇਡੀਅਨ ਗੋਰਾ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਿਹਾ ਹੈ। ਉਹ ਸਟੇਜ `ਤੇ ਜਾ ਕੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕਰਦਾ ਹੈ, ਜਿਸ ਤੋਂ ਬਾਅਦ ਸਟੇਜ `ਤੇ ਖੜਾ ਐਂਕਰ ਉਸ ਨੂੰ ਮਾਈਕ ਦਿੰਦਾ ਹੈ ਅਤੇ ਵਿਅਕਤੀ ਗੀਤ ਗਾਉਣਾ ਸ਼ੁਰੂ ਕਰਦਾ ਹੈ।
ਗੋਰੇ ਨੂੰ ਮੂਸੇਵਾਲਾ ਦਾ ਗੀਤ ਗਾਉਂਦੇ ਦੇਖ ਸਭ ਲੋਕ ਖੁਸ਼ ਹੋ ਰਹੇ ਹਨ। ਇਸ ਵਿਅਕਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵਿਅਕਤੀ ਮੂਸੇਵਾਲਾ ਦਾ ਗੀਤ `ਡੀਅਰ ਮੰਮਾ` ਗਾ ਰਿਹਾ ਹੈ। ਸਿੱਧੂ ਨੇ ਗੀਤ ਆਪਣੀ ਮੰਮੀ ਲਈ ਬਣਾਇਆ ਸੀ। ਇਸ ਦੇ ਗੀਤ ਦੇ ਬੋਲ ਕਾਫ਼ੀ ਇਮੋਸ਼ਨਲ ਹਨ। ਗੀਤ `ਚ ਮੂਸੇਵਾਲਾ ਆਪਣੀ ਮੰਮੀ ਨੂੰ ਕਹਿੰਦੇ ਹਨ, ਮਾਂ ਮੈਨੂੰ ਲਗਦਾ ਕਿ ਮੈਂ ਜਮਾਂ ਤੇਰੇ ਵਰਗਾ ਹਾਂ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਜਿਸ ਤੋਂ ਬਾਅਦ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੂਰੀ ਦੁਨੀਆ ਸਿੱਧੂ ਨੂੰ ਯਾਦ ਕਰ ਰਹੀ ਹੈ। ਇਹੀ ਨਹੀਂ ਵਿਦੇਸ਼ਾਂ ਦੇ ਦਿੱਗਜ ਸਿੰਗਰ ਤੇ ਰੈਪਰਾਂ ਨੇ ਆਪਣੇ ਮਿਊਜ਼ਿਕ ਕੰਸਰਟਸ ਵਿਚ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦਿਤੀਆਂ ਹਨ।
ਸਿੱਧੂ ਮੂਸੇਵਾਲਾ ਦੇ ਮਰਨ ਤੋਂ ਬਾਅਦ ਅੱਜ ਵੀ ਉਸ ਦੇ ਗੀਤ ਟਰੈਂਡਿੰਗ ਵਿੱਚ ਚੱਲ ਰਹੇ ਹਨ। ਸਿੱਧੂ ਦਾ ਗੀਤ 295 ਹਾਲ ਹੀ `ਚ ਗਲੋਬਲ ਬਿਲਬੋਰਡ ਚਾਰਟ ਵਿੱਚ ਸ਼ੁਮਾਰ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਲੈਜੇਂਡ, ਜੀ ਸ਼ਿੱਟ, ਸੋ ਹਾਈ ਵਰਗੇ ਗੀਤ ਇਸ ਸਮੇਂ ਖੂਬ ਟਰੈਂਡ ਕਰ ਰਹੇ ਹਨ।