Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ। ਹੁਣ ਵੀਰਵਾਰ ਰਾਤ ਨੂੰ ਸਿੱਧੂ ਮੂਸੇਵਾਲਾ ਦੇ ਪੇਜ 'ਤੇ ਇੱਕ ਤਸਵੀਰ ਪੋਸਟ ਕੀਤੀ ਗਈ। ਜਿਸ 'ਚ ਸਿੱਧੂ ਮੂਸੇਵਾਲਾ ਨਹੀਂ ਸੀ, ਪਰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਹੱਥ 'ਚ ਛੋਟੇ ਭਰਾ ਸਨ। ਇਸ ਤਸਵੀਰ 'ਚ ਖਾਸ ਗੱਲ ਇਹ ਸੀ ਕਿ ਛੋਟੇ ਮੂਸੇਵਾਲਾ ਨੇ ਪੱਗ ਬੰਨ੍ਹੀ ਹੋਈ ਸੀ।


ਪੋਸ਼ਟ ਸ਼ੇਅਰ ਹੁੰਦਿਆਂ ਹੀ ਮਿਲੇ 1.45 ਮਿਲੀਅਨ ਲਾਈਕਸ


ਜਿਵੇਂ ਹੀ ਤਸਵੀਰ ਪੋਸਟ ਕੀਤੀ ਗਈ, ਇੱਕ ਘੰਟੇ ਦੇ ਅੰਦਰ ਇਸ ਨੂੰ ਲਗਭਗ 1.45 ਮਿਲੀਅਨ ਲਾਈਕਸ ਮਿਲ ਗਏ। ਜਿਵੇਂ ਹੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਆਈ, ਮੂਸੇਵਾਲਾ ਟ੍ਰੈਂਡ ਹੋਣ ਲੱਗ ਪਿਆ। ਮੂਸੇਵਾਲਾ ਸੋਸ਼ਲ ਮੀਡੀਆ 'ਤੇ 6ਵੇਂ ਨੰਬਰ 'ਤੇ ਹੈ। ਫੋਟੋ ਪੋਸਟ ਕਰਦੇ ਸਮੇਂ ਇੱਕ ਸੰਦੇਸ਼ ਵੀ ਲਿਖਿਆ ਗਿਆ ਸੀ।


ਫੋਟੋ ਸਾਂਝੀ ਕਰਕੇ ਸਾਂਝੀ ਕੀਤੀ ਭਾਵੁਕ ਪੋਸਟ


ਜਿਸ ਵਿੱਚ ਕਿਹਾ ਗਿਆ ਸੀ- ਅੱਖਾਂ ਵਿੱਚ ਇੱਕ ਖਾਸ ਗਹਿਰਾਈ ਹੈ, ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ। ਚਿਹਰੇ ਦੀ ਮਾਸੂਮੀਅਤ ਅਤੇ ਸ਼ਬਦਾਂ ਤੋਂ ਪਰੇ ਇਕ ਅਨਮੋਲ ਨੂਰ ਹੈ, ਜੋ ਹਮੇਸ਼ਾ ਇਹ ਮਹਿਸੂਸ ਕਰਵਾਉਂਦਾ ਹੈ ਕਿ ਜਿਸ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਂਪਿਆ ਸੀ, ਉਸੇ ਹੀ ਚਿਹਰੇ ਦਾ ਅਕਾਲ ਪੁਰਖ ਦੀ ਮਿਹਰ ਅਤੇ ਸਾਰੇ ਭੈਣ-ਭਰਾਵਾਂ ਦੀ ਦੁਆਵਾਂ ਸਦਕਾ ਛੋਟੇ ਰੂਪ ਵਿੱਚ ਫਿਰ ਤੋਂ ਦੀਦਾਰ ਕਰ ਰਹੇ ਹਾਂ।  ਵਾਹਿਗੁਰੂ ਦੀ ਸਾਡੀ 'ਤੇ ਹੋਈ ਅਪਾਰ ਕਿਰਪਾ ਲਈ ਅਸੀਂ ਹਮੇਸ਼ਾ ਰਿਣੀ ਰਹਾਂਗੇ। 




ਮੂਸੇਵਾਲਾ ਦੇ ਭਰਾ ਦੀ ਤਸਵੀਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ ਤਾਂ ਪ੍ਰਸ਼ੰਸਕ ਵੀ ਐਕਟਿਵ ਹੋ ਗਏ। ਇੱਕ ਫੈਨ ਨੇ ਸਿੱਧੂ ਮੂਸੇਵਾਲਾ ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸਿੱਧੂ ਅਤੇ ਉਨ੍ਹਾਂ ਦੇ ਭਰਾ ਦੋਹਾਂ ਨੇ ਹੀ ਪੱਗਾਂ ਬੰਨ੍ਹੀਆਂ ਹੋਈਆਂ ਸਨ। ਇੰਨਾ ਹੀ ਨਹੀਂ ਦੋਵਾਂ ਦੀਆਂ ਪੱਗਾਂ ਵੀ ਇੱਕੋ ਰੰਗ ਦੀਆਂ ਸਨ। ਪ੍ਰਸ਼ੰਸਕਾਂ ਨੇ ਮੂਸੇਵਾਲਾ-2.0 ਲਿਖਿਆ।


ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ।