Kili Paul In India: ਇੰਡੀਅਨ ਮਿਊਜ਼ਿਕ ਨੂੰ ਸਿਰਫ਼ ਸਾਡੇ ਦੇਸ਼ `ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਖੂਬ ਪਿਆਰ ਮਿਲਦਾ ਹੈ। ਦੁਨੀਆ ਭਰ ਦੇ ਲੋਕ ਭਾਰਤੀ ਗਾਣਿਆਂ ਨੂੰ ਨਾ ਸਿਰਫ਼ ਸੁਣਨਾ ਪਸੰਦ ਕਰਦੇ ਹਨ, ਬਲਕਿ ਇਨ੍ਹਾਂ ਗੀਤਾਂ ਨੂੰ ਆਪਣੀਆਂ ਪਾਰਟੀਆਂ `ਚ ਵੀ ਵਜਾਉਂਦੇ ਹਨ। ਅਜਿਹਾ ਹੀ ਇੱਕ ਸ਼ਖਸ ਹੈ, ਜੋ ਭਾਰਤੀ ਗਾਣਿਆਂ ਤੇ ਲਿਪ ਸਿੰਕ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਸਟਾਰ ਬਣ ਗਿਆ ਹੈ। ਉਸ ਸ਼ਖਸ ਦਾ ਨਾਂ ਹੈ ਕਿਲੀ ਪੌਲ। ਜੀ ਹਾਂ, ਕਿਲੀ ਪਾਲ ਸੋਸ਼ਲ ਮੀਡੀਆ ਤੇ ਹਿੰਦੀ ਪੰਜਾਬੀ ਗੀਤਾਂ ਤੇ ਰੀਲਾਂ ਬਣਾਉਂਦਾ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹੀ ਨਹੀਂ ਉਸ ਦੀ ਭਾਰਤ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।
ਕਿਲੀ ਪੌਲ ਭਾਰਤ ਇੰਨੀਂ ਦਿਨੀਂ ਭਾਰਤ ਵਿੱਚ ਹੈ। ਉਹ ਇੱਕ ਮੈਟਾ ਇਵੈਂਟ ਲਈ ਮੁੰਬਈ ਪਹੁੰਚ ਚੁੱਕਿਆ ਹੈ। ਜਾਣਕਾਰੀ ਦੇ ਮੁਤਾਬਕ ਉਹ ਅੱਜ ਰਾਤ ਨੂੰ ਇਸ ਇਵੈਂਟ ਦਾ ਹਿੱਸਾ ਬਣ ਸਕਦਾ ਹੈ। ਕਿਲੀ ਪੌਲ ਨੇ ਇੱਕ ਪੋਸਟ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਸ ਨੇ ਲਿਖਿਆ, "ਮਿਲਦੇ ਹਾਂ ਅੱਜ ਰਾਤ ਨੂੰ ਇੰਡੀਆ।"
ਕਾਬਿਲੇਗ਼ੌਰ ਹੈ ਕਿ ਭਾਰਤ ਵਿੱਚ ਕਿਲੀ ਪਾਲ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਕਹਿੰਦਾ ਹੈ ਕਿ ਉਹ ਭਾਰਤੀ ਮਿਊਜ਼ਿਕ ਤੇ ਭਾਰਤੀ ਕਲਚਰ ਦਾ ਦੀਵਾਨਾ ਹੈ। ਇਹੀ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਕਿਲੀ ਪਾਲ ਦੀ ਤਾਰੀਫ਼ ਕਰ ਚੁੱਕੇ ਹਨ। ਕਿਲੀ ਪਾਲ ਨੇ ਆਪਣੇ ਵੱਖਰੇ ਅੰਦਾਜ਼ ਨਾਲ ਹਰ ਭਾਰਤੀ ਨੂੰ ਆਪਣਾ ਮੁਰੀਦ ਬਣਾਇਆ ਹੈ।