Shark Tank India 2 Namita Thapar Tweet: 'ਸ਼ਾਰਕ ਟੈਂਕ ਇੰਡੀਆ' ਦੇ ਸਭ ਤੋਂ ਮਸ਼ਹੂਰ ਜੱਜਾਂ ਵਿੱਚੋਂ ਇੱਕ ਨਮਿਤਾ ਥਾਪਰ ਅਚਾਨਕ ਨਿੱਜੀ ਮੁੱਦਿਆਂ ਕਾਰਨ ਮੁਸੀਬਤ 'ਚ ਪੈ ਗਈ ਹੈ। ਨਮਿਤਾ ਥਾਪਰ ਨੂੰ ਉਨ੍ਹਾਂ ਦੇ ਐਜੂਕੇਟਿਡ ਹਾਊਸ ਹੈਲਪ ਨੇ ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਅਜਿਹੀ ਪੋਸਟ ਪਾਈ ਹੈ, ਜਿਸ ਤੋਂ ਬਾਅਦ ਨਮਿਤਾ ਨੂੰ ਟਵੀਟ ਕਰਕੇ ਸਪੱਸ਼ਟੀਕਰਨ ਦੇਣਾ ਪਿਆ।
ਨਮਿਤਾ ਥਾਪਰ ਬਾਰੇ ਕੀਤਾ ਗਿਆ ਇਹ ਪੋਸਟ
ਦਰਅਸਲ ਹਾਲ ਹੀ 'ਚ ਨਮਿਤਾ ਥਾਪਰ ਦੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ 'ਚ ਨਮਿਤਾ ਦੇ ਬੇਟੇ ਦੇ ਹਵਾਲੇ ਨਾਲ ਕਾਫੀ ਕੁਝ ਲਿਖਿਆ ਗਿਆ ਸੀ। ਨਮਿਤਾ ਦੀ ਪੋਸਟ 'ਚ ਲਿਖਿਆ ਹੈ, "ਇਹ ਨਮਿਤਾ ਦਾ ਬੇਟਾ ਹੈ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਦੁਨੀਆਂ ਨੂੰ ਇਹ ਪਤਾ ਲੱਗੇ ਕਿ ਜਿਸ ਵਿਅਕਤੀ ਨੂੰ ਤੁਸੀਂ ਟੀਵੀ 'ਤੇ ਦੇਖਦੇ ਹੋ, ਉਹ ਅਸਲ ਸ਼ਖ਼ਸੀਅਤ ਨਹੀਂ ਹੈ ਜੋ ਤੁਸੀਂ ਸੋਚਦੇ ਹੋ। ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਅਨਫਾਲੋ ਕਰ ਦਿਓ। ਸਮਾਂ ਆਉਣ 'ਤੇ ਦੱਸਾਂਗਾ ਕਿਉਂ।" ਇੰਨਾ ਹੀ ਨਹੀਂ, ਨਮਿਤਾ ਦੇ ਇੰਸਟਾ ਪ੍ਰੋਫਾਈਲ ਬਾਇਓ 'ਚ ਵੀ ਲਿਖਿਆ ਸੀ, "ਬੁਰੀ ਮਾਂ, ਬੁਰੀ ਪਤਨੀ।" ਹਾਲਾਂਕਿ ਬਾਅਦ 'ਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਅਤੇ ਬਾਇਓ ਨੂੰ ਵੀ ਹਟਾ ਦਿੱਤਾ ਗਿਆ।
ਨਮਿਤਾ ਥਾਪਰ ਨੇ ਦਿੱਤਾ ਸਪੱਸ਼ਟੀਕਰਨ
ਇਸ ਹਰਕਤ ਤੋਂ ਬਾਅਦ ਨਮਿਤਾ ਥਾਪਰ ਨੇ ਟਵੀਟ ਰਾਹੀਂ ਦੱਸਿਆ ਕਿ ਇਹ ਪੋਸਟ ਉਨ੍ਹਾਂ ਦੇ ਬੇਟੇ ਨੇ ਨਹੀਂ, ਸਗੋਂ ਉਨ੍ਹਾਂ ਦੇ ਇਕ 'ਐਜੁਕੇਟਿਡ ਹਾਊਸ ਹੈਲਪ' ਨੇ ਕੀਤੀ ਹੈ। ਨਮਿਤਾ ਨੇ ਪੋਸਟ 'ਚ ਲਿਖਿਆ, "ਨਫਰਤ ਇਸ ਦੁਨੀਆ ਅਤੇ ਲੋਕਾਂ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ। ਇੱਕ ਐਜੁਕੇਟਿਡ ਹਾਊਸ ਹੈਲਪ ਨੇ ਮੇਰਾ ਫ਼ੋਨ ਚੋਰੀ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਇੱਕ ਨਫ਼ਰਤ ਭਰੀ ਪੋਸਟ ਸਾਂਝੀ ਕੀਤੀ। ਪਬਲਿਕ ਫਿਗਰ ਹੋਣ ਦੀ ਕੀਮਤ! ਮੁਆਫ਼ੀ।"
ਲੋਕਾਂ ਨੇ ਮੰਨਣ ਤੋਂ ਕੀਤਾ ਇਨਕਾਰ
ਨਮਿਤਾ ਥਾਪਰ ਦੀ ਇਸ ਪੋਸਟ ਦੇ ਬਾਵਜੂਦ ਕੋਈ ਵੀ ਉਨ੍ਹਾਂ 'ਤੇ ਭਰੋਸਾ ਨਹੀਂ ਕਰ ਰਿਹਾ। ਲੋਕ ਕਹਿ ਰਹੇ ਹਨ ਕਿ ਪਤੀ ਜਾਂ ਬੱਚਿਆਂ ਤੋਂ ਇਲਾਵਾ ਕਿਸੇ ਨੂੰ ਵੀ ਦੂਜੇ ਦੇ ਫ਼ੋਨ ਦਾ ਪਾਸਵਰਡ ਨਹੀਂ ਪਤਾ ਹੁੰਦਾ। ਫਿਰ ਇਕ ਹਾਊਸ ਹੈਲਪ ਕਿਵੇਂ?"
ਇੱਕ ਯੂਜ਼ਰ ਨੇ ਕਿਹਾ, "ਅੱਜ ਦੇ ਸਮੇਂ ਵਿੱਚ ਜਿੱਥੇ ਪਤੀ ਨੂੰ ਪਤਨੀ ਦੇ ਮੋਬਾਈਲ ਦਾ ਪਾਸਵਰਡ ਨਹੀਂ ਪਤਾ ਹੁੰਦਾ। ਤਾਂ ਹਾਊਸ ਹੈਲਪ ਕਿਵੇਂ?" ਇੱਕ ਨੇ ਕਿਹਾ, "ਵਧੀਆ ਹੈ। ਇੱਕ ਹਾਊਸ ਹੈਲਪ 'ਤੇ ਆਪਣੀ ਗਲਤੀ ਪਾ ਦਿਓ... ਮੈਨੂੰ ਪਤਾ ਹੈ ਕਿ ਇਹ ਮੰਨਣਾ ਔਖਾ ਹੈ ਕਿ ਤੁਹਾਡੇ ਪੁੱਤ ਨੇ ਸੱਚ ਬੋਲਿਆ ਹੈ।"
ਨਮਿਤਾ ਥਾਪਰ ਫਿਲਹਾਲ 'ਸ਼ਾਰਕ ਟੈਂਕ ਇੰਡੀਆ 2' 'ਚ ਨਜ਼ਰ ਆ ਰਹੀ ਹੈ। ਉਹ ਐਮਿਕਿਊਰ ਫਾਰਮਾਸਿਊਟਿਕਲ ਦੀ ਕਾਰਜਕਾਰੀ ਨਿਰਦੇਸ਼ਕ ਹਨ। ਸ਼ੋਅ 'ਚ ਬਤੌਰ ਜੱਜ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਨਮਿਤਾ ਇੱਕ ਕਾਰੋਬਾਰ 'ਚ ਬਹੁਤ ਸੋਚ ਸਮਝ ਕੇ ਨਿਵੇਸ਼ ਕਰਦੀ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ।