Sonam Bajwa Birthday: ਸੋਨਮ ਬਾਜਵਾ ਨੇ 16 ਅਗਸਤ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਨੇ ਖੂਬ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਦਸ ਦਈਏ ਕਿ ਸੋਨਮ ਬਾਜਵਾ ਸਾਦਗੀ ਪਸੰਦ ਇਨਸਾਨ ਹੈ। ਉਨ੍ਹਾਂ ਨੂੰ ਸ਼ੋਰ ਸ਼ਰਾਬਾ ਜਾਂ ਤਾਮ ਝਾਮ ਪਸੰਦ ਨਹੀਂ ਹੈ। ਇਸੇ ਕਰਕੇ ਉਨ੍ਹਾਂ ਨੇ ਆਪਣਾ ਜਨਮਦਿਨ ਆਪਣੀ ਬੈਸਟ ਫ਼ਰੈਂਡ ਤੇ ਆਪਣੇ ਡੌਗੀ ਸਿੰਬਾ ਨਾਲ ਸੈਲੀਬ੍ਰੇਟ ਕੀਤਾ। 


ਇਸ ਦੀ ਇੱਕ ਵੀਡੀਓ ਵੀ ਬਾਜਵਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ। ਜਿਸ ਨੂੰ ੳੇੁਨ੍ਹਾਂ ਦੇ ਫ਼ੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਹ ਆਪਣੇ ਡੌਗੀ ਸਿੰਬਾ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਬੈਸਟ ਫ਼ਰੈਂਡ ਨਾਲ ਵੀ ਸ਼ਾਨਦਾਰ ਸਮਾਂ ਬਿਤਾਇਆ। ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਸੋਨਮਪ੍ਰੀਤ ਬਾਜਵਾ ਉਰਫ਼ ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਹ ਮੱਧ ਵਰਗੀ ਸਿੱਖ ਪਰਿਵਾਰ ਤੋਂ ਆਉਂਦੀ ਹੈ। ਸੋਨਮ ਬਾਜਵਾ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਚਾਹੁੰਦੇ ਸੀ ਕਿ ਸੋਨਮ ਡਾਕਟਰ ਬਣੇ ਪਰ ਉਨ੍ਹਾਂ ਨੇ ਆਪਣੇ ਦਿਲ ਦੇ ਰਾਹ ਨੂੰ ਚੁਣਿਆ ਅਤੇ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ। ਇੱਥੇ ਉਨ੍ਹਾਂ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਸ ਇੰਡੀਆ `ਚ ਵੀ ਭਾਗ ਲਿਆ, ਪਰ ਉਥੋਂ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਐਂਟਰੀ ਪਾਲੀਵੁੱੱਡ `ਚ ਹੋਈ। ਸਭ ਜਾਣਦੇ ਹਨ ਕਿ ਸੋਨਮ ਬਾਜਵਾ ਅੱਜ ਟੌਪ ਕਲਾਸ ਪਾਲੀਵੁੱਡ ਅਦਾਕਾਰਾ ਹੈ।