ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੇ ਦੌਰ ਦਾ ਕਾਫੀ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਲੰਡਨ 'ਚ ਬੇਬੀ ਸ਼ਾਵਰ ਕਰਵਾਇਆ ਸੀ। ਸੋਨਮ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਬੇਬੀ ਸ਼ਾਵਰ ਪਾਰਟੀ 'ਚ ਆਪਣੇ ਕੁਝ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਹੀ ਬੁਲਾਇਆ ਸੀ। ਉਸ ਦੀ ਬੇਬੀ ਸ਼ਾਵਰ ਪਾਰਟੀ ਕਿਸੇ ਗ੍ਰੈਂਡ ਪਰੀਟੇਲ ਸਟਾਈਲ ਬੈਸ਼ ਤੋਂ ਘੱਟ ਨਹੀਂ ਸੀ। ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਵਾਰ ਅਦਾਕਾਰਾ ਦਾ ਬੇਬੀ ਸ਼ਾਵਰ ਮੁੰਬਈ ਵਿੱਚ ਹੋਣ ਜਾ ਰਿਹਾ ਹੈ।


ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਦੂਜੇ ਪਾਸੇ ਅਨਿਲ ਕਪੂਰ ਅਤੇ ਸੁਨੀਤਾ ਆਹੂਜਾ ਨਾਨਾ-ਨਾਨੀ ਬਣਨ ਖੁਸ਼ ਹਨ। ਇਹੀ ਕਾਰਨ ਹੈ ਕਿ ਬੇਟੀ ਦੀ ਜ਼ਿੰਦਗੀ ਦੇ ਇਸ ਖੂਬਸੂਰਤ ਪਲ ਨੂੰ ਹੋਰ ਵੀ ਖਾਸ ਬਣਾਉਣ ਲਈ ਦੋਹਾਂ ਨੇ ਸੋਨਮ ਲਈ ਗੋਦਭਰਾਈ ਸਮਾਰੋਹ ਆਯੋਜਿਤ ਕਰਨ ਬਾਰੇ ਸੋਚਿਆ ਹੈ। ਖਬਰਾਂ ਮੁਤਾਬਕ ਸੋਨਮ ਕਪੂਰ ਦੀ ਬੇਬੀ ਸ਼ਾਵਰ ਪਾਰਟੀ ਆਉਣ ਵਾਲੇ ਵੀਕੈਂਡ ਯਾਨੀ 17 ਜੁਲਾਈ ਨੂੰ ਹੋਣ ਜਾ ਰਹੀ ਹੈ।









ਇਸ ਵਿੱਚ ਸਵਰਾ ਭਾਸਕਰ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਮਲਾਇਕਾ ਅਰੋੜਾ, ਆਲੀਆ ਭੱਟ, ਨਤਾਸ਼ਾ ਦਲਾਲ, ਜੈਕਲੀਨ ਫਰਨਾਂਡੀਜ਼, ਦੀਪਿਕਾ ਪਾਦੂਕੋਣ, ਮਸਾਬਾ ਗੁਪਤਾ ਅਤੇ ਰਾਣੀ ਮੁਖਰਜੀ ਸ਼ਾਮਲ ਹੋਣਗੀਆਂ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਸੋਨਮ ਅਤੇ ਆਨੰਦ ਆਹੂਜਾ ਦਾ ਵਿਆਹ ਅਦਾਕਾਰਾ ਦੀ ਮਾਸੀ ਦੇ ਘਰ ਹੋਇਆ ਸੀ। ਅਜਿਹੇ 'ਚ ਸੋਨਮ ਦਾ ਬੇਬੀ ਸ਼ਾਵਰ ਵੀ ਇੱਥੇ ਹੀ ਹੋਵੇਗਾ।


ਬੋਹੀਮੀਅਨ ਥੀਮ ਦੇ ਨਾਲ ਬੇਬੀ ਸ਼ਾਵਰ
ਖਬਰਾਂ ਮੁਤਾਬਕ ਸੋਨਮ ਆਪਣੇ ਤੀਜੇ ਟ੍ਰਿਮੇਸਟਰ ਲਈ ਮੁੰਬਈ ਪਹੁੰਚ ਚੁੱਕੀ ਹੈ। ਉੱਥੇ ਹੋਣ ਵਾਲੇ ਬੱਚੇ ਦੀ ਨਾਨੀ ਬੋਹੀਮੀਅਨ ਥੀਮ ਤੋਂ ਬੇਬੀ ਸ਼ਾਵਰ ਦਾ ਸਮਾਗਮ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨਮ ਕਪੂਰ ਨੇ ਇਸ ਸਾਲ ਦੀ ਸ਼ੁਰੂਆਤ 'ਚ ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦੀ ਖਬਰ ਦਿੱਤੀ ਸੀ। ਉਸ ਦਾ ਵਿਆਹ 8 ਮਈ 2018 ਨੂੰ ਆਨੰਦ ਆਹੂਜਾ ਨਾਲ ਹੋਇਆ ਸੀ। ਉਹ ਵਿਆਹ ਤੋਂ ਬਾਅਦ ਤੋਂ ਹੀ ਆਪਣੇ ਪਤੀ ਨਾਲ ਲੰਡਨ 'ਚ ਹੈ।