Punjabi Industry Wishes Their Fans Happy Guru Purb: ਦਸ਼ਮ ਪਾਤਸ਼ਾਹੀ ਗੁਰੂ ਗੋੋਬਿੰਦ (Sri Guru Gobind Singh) ਜੀ ਦਾ ਪ੍ਰਕਾਸ਼ ਪੁਰਬ (Parkash Purb) ਬੜੀ ਹੀ ਸ਼ਰਧਾ ‘ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ।ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ‘ਚ ਜਾ ਕੇ ਗੁਰੂ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਨੂੰ ਵਧਾਈ ਦਿੱਤੀ ਹੈ।


ਅਦਾਕਾਰ ਦਰਸ਼ਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੋਸਟ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤਹੀ ਪ੍ਰਕਾਸ ਹਮਾਰਾ ਭਯੋ॥ਪਟਨਾ ਸਹਿਰ ਵਿਖੇ ਭਵ ਲਇਓ।


੧ਓ ਧੰਨ ਧੰਨ ਦੋ ਜਹਾਨ ਦੇ ਵਾਲੀ,ਅੰਮਿ੍ਤ ਕੇ ਦਾਤੇ,ਬਾਜਾਂ,ਫੌਜਾਂ ਦੇ ਮਾਲਕ ਕਲਗੀਆਂ ਵਾਲੇ ਪਾਤਸਾਹਿ,ਸਰਬੰਸ ਦਾਨੀ ਨਾਸਰੋ ਮਨਸੂਰ,ਬਾਦਸਾਹ ਦਰਵੇਸ ਸਾਹਿ ਸਹਿਨਸਾਹ ਸਾਹਿਬ ਏ ਕਮਾਲ ਦਸਮੇਸ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਹਾੜੇ ਮਾਤਾ ਗੁਜਰੀ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਸੀ।









ਗੁਰੂ ਸਾਹਿਬ ਜੀ ਦੇ"ਪ੍ਰਕਾਸ ਪੁਰਬ"ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ’। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਵਧਾਈ ਦਿੱਤੀ ਹੈ।


ਮਨਕੀਰਤ ਔਲਖ
ਮਨਕੀਰਤ ਔਲਖ ਨੇ ਗੁਰੂ ਸਾਹਿਬ ਦੀ ਤਸਵੀਰ ਸ਼ੇਅਰ ਫੈਨਜ਼ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।




ਸੁਨੰਦਾ ਸ਼ਰਮਾ




ਹਰਭਜਨ ਮਾਨ




ਜੈਜ਼ੀ ਬੀ




ਕਮਲ ਖੰਗੂੜਾ




ਕੌਰ ਬੀ




ਏਬੀਪੀ ਸਾਂਝਾ ਵੱਲੋਂ ਆਪ ਸਭ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ ਪੁਰਬ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ।