ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰਸ਼ੇਖਰ ਮਾਮਲੇ ਵਿੱਚ ਸ਼ਨੀਵਾਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਦਾਇਰ ਕਰੇਗਾ। ਸੁਕੇਸ਼ ਚੰਦਰਸ਼ੇਖਰ 'ਤੇ ਤਿਹਾੜ ਜੇਲ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ। ਈਡੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਦੋ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਚਾਰਜਸ਼ੀਟ ਵਿੱਚ 8 ਲੋਕਾਂ 'ਤੇ ਆਰੋਪ ਹੈ।ਇਸ ਵਿੱਚ ਸੁਰੇਸ਼ ਚੰਦਰਸ਼ੇਖਰ, ਲੀਨ ਮਾਰੀਆ ਪੌਲ, ਦੀਪਕ ਰਮਦਾਨੀ, ਪ੍ਰਦੀਪ ਰਾਮਦਾਨੀ, ਵਕੀਲ ਮੋਹਨ ਰਾਜ, ਅਰੁਣ ਮੂਤਥੂ, ਹਵਾਲਾ ਕਾਰੋਬਾਰੀ ਅਵਤਾਰ ਸਿੰਘ ਕੋਚਰ ਅਤੇ ਕਮਲੇਸ਼ ਕੋਠਰੀ ਸ਼ਾਮਲ ਹਨ।
ਇਹ ਖ਼ਬਰਾਂ ਹਨ ਕਿ ਚਾਰਜਸ਼ੀਟ ਵਿੱਚ ਐਕਟਰਸ ਜੈਕਲੀਨ ਫਰਨਾਂਡਿਸ ਅਤੇ ਨੋਰਾ ਫਤੇਹੀ ਦਾ ਵੀ ਜ਼ਿਕਰ ਆਇਆ ਹੈ।ED ਦੇ ਮੁਤਾਬਿਕ ਸੁਕੇਸ਼ ਅਤੇ ਜੈਕਲੀਨ ਦੀ ਗੱਲਬਾਤ ਜਨਵਰੀ 2021 ਤੋਂ ਸ਼ੁਰੂ ਹੋਈ ਸੀ।ਸੁਕੇਸ਼ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਗਿਫ਼ਟ ਵੀ ਦਿੱਤੇ ਹਨ।ਇਸ ਵਿੱਚ ਜਵੇਲਰੀ, ਡਾਏਮੰਡ, 36 ਲੱਖ ਦੀਆਂ ਚਾਰ ਪਰਸ਼ਿਅਨ ਬਿੱਲੀਆਂ ਅਤੇ 52 ਲੱਖ ਦਾ ਘੋੜਾ ਵੀ ਸ਼ਾਮਲ ਹੈ।
ਸੁਕੇਸ਼ ਜਦੋਂ ਜੇਲ੍ਹ ਵਿੱਚ ਸੀ, ਤਾਂ ਉਹ ਫੋਨ 'ਤੇ ਜੈਕਲੀਨ ਨਾਲ ਗੱਲ ਕਰਦਾ ਸੀ।ਜਦੋਂ ਸੁਕੇਸ਼ ਜਮਾਨਤ 'ਤੇ ਜੇਲ ਤੋਂ ਬਾਹਰ ਆਇਆ ਤਾਂ ਉਸਨੇ ਚੇਨਈ ਦੇ ਲਈ ਚਾਰਟਡ ਫਲਾਇਟ ਬੁੱਕ ਕੀਤੀ।ਉਸਨੇ ਜੈਕਲੀਨ ਲਈ ਮੁੰਬਈ ਤੋਂ ਦਿੱਲੀ ਦੇ ਲਈ ਫਲਾਇਟ ਬੁੱਕ ਕੀਤੀ।ਇਸ ਮਗਰੋਂ ਦੋਨੋਂ ਚੇਨਈ ਦੇ ਇੱਕ ਹੋਟਲ ਵਿੱਚ ਰੁੱਕੇ।
ਸੁਕੇਸ਼ ਨੇ ਪ੍ਰਾਇਵੇਟ ਜੈਟ 'ਤੇ 8 ਕਰੋੜ ਰੁਪਏ ਖਰਚ ਕੀਤੇ।ਸੁਕੇਸ਼ ਨੇ ਜੈਕਲੀਨ ਦੇ ਸਿਬਲਿੰਗ ਨੂੰ ਵੀ ਪੈਸੇ ਭੇਜੇ।ਈਡੀ ਨੇ ਇਸ ਮਾਮਲੇ ਵਿੱਚ ਜੈਕਲੀਨ ਨਾਲ ਜੁੜੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ।ਸੁਕੇਸ਼ ਨੇ ਨੋਰਾ ਫਤੇਹੀ ਨੂੰ ਇੱਕ ਆਈਫੋਨ ਅਤੇ BMW ਸਣੇ 1 ਕਰੋੜ ਰੁਪਏ ਦੇ ਗਿਫ਼ਟ ਦਿੱਤੇ ਹਨ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ