ਚੰਡੀਗੜ੍ਹ: ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਮਗਰੋਂ ਬਾਲੀਵੁੱਡ 'ਚ ਨੈਪੋਟਿਜ਼ਮ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਫ਼ਿਲਮ ਇੰਡਸਟਰੀ 'ਚ ਕਈ ਅਦਾਕਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਸਟਾਰਕਿਡਸ ਹੋਣ ਦੇ ਬਾਵਜੂਦ ਕਰੀਅਰ ਕਾਫੀ ਸੰਘਰਸ਼ ਕਰਨਾ ਪਿਆ।
ਨੱਬੇ ਦੇ ਦਹਾਕੇ 'ਚ ਨਵੇਂ ਡਾਇਰੈਕਟਰ ਰਹੇ ਰਾਜਕੁਮਾਰ ਸੰਤੋਸ਼ੀ ਨੇ ਫਿਲਮ ਘਾਇਲ ਬਣਾਉਣ ਲਈ ਕਈ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਸੀ। ਕਿਸੇ ਨੇ ਵੀ ਸੰਨੀ ਦਿਓਲ ਸਟਾਰਰ ਇਸ ਫ਼ਿਲਮ ਨੂੰ ਬਣਾਉਣ 'ਚ ਉਤਸੁਕਤਾ ਨਹੀਂ ਦਿਖਾਈ ਸੀ। ਆਖਰ 'ਚ ਧਰਮੇਂਦਰ ਨੇ ਹੀ ਇਹ ਫ਼ਿਲਮ ਪ੍ਰੋਡਿਊਸ ਕੀਤੀ ਸੀ।
22 ਜੂਨ ਨੂੰ ਫ਼ਿਲਮ ਰਿਲੀਜ਼ ਹੋਈ ਤੇ ਸੁਪਰਹਿੱਟ ਵੀ ਸਾਬਿਤ ਹੋਈ। ਇੰਨਾ ਹੀ ਨਹੀਂ ਸੰਨੀ ਦਿਓਲ ਨੂੰ ਸੰਯੁਕਤ ਰੂਪ ਨਾਲ ਪੰਕਜ ਕਪੂਰ ਤੇ ਅਦਾਕਾਰਾ ਜਯਾ ਭਾਰਤੀ ਨਾਲ ਨੈਸ਼ਨਲ ਐਵਾਰਡ ਵੀ ਮਿਲਿਆ ਸੀ।
ਉਨ੍ਹਾਂ ਦੱਸਿਆ "ਰਾਜ ਨਿਰਦੇਸ਼ਕ ਦੇ ਤੌਰ 'ਤੇ ਸ਼ੁਰੂਆਤ ਕਰਨ ਵਾਲੇ ਸਨ। ਉਨ੍ਹਾਂ ਮੈਨੂੰ ਕਹਾਣੀ ਸੁਣਾਈ, ਮੈਨੂੰ ਪਸੰਦ ਆਈ ਤੇ ਮੈਂ ਫ਼ਿਲਮ ਬਣਾਉਣ ਦਾ ਵਾਅਦਾ ਕੀਤਾ। ਰਾਜ ਨਵੇਂ ਨਿਰਦੇਸ਼ਕ ਸਨ ਇਸ ਲਈ ਨਿਰਮਾਤਾ ਲੱਭਣਾ ਵੱਡੀ ਚੁਣੌਤੀ ਸੀ। ਅਸੀਂ ਕਈ ਨਿਰਮਾਤਾਵਾਂ ਕੋਲ ਗਏ ਉਨ੍ਹਾਂ ਕਿਹਾ ਇਹ ਫ਼ਿਲਮ ਨਾ ਬਣਾਓ, ਨਹੀਂ ਚੱਲੇਗੀ। ਆਖਰਾਕਰ ਮੈਂ ਆਪਣੇ ਪਿਤਾ ਕੋਲ ਗਿਆ।"
ਸੰਨੀ ਦਿਓਲ ਨੇ ਕਿਹਾ "ਮੇਰੇ ਪਿਤਾ ਨੂੰ ਕਹਾਣੀ ਚੰਗੀ ਲੱਗੀ ਤੇ ਉਨ੍ਹਾਂ ਫ਼ਿਲਮ ਬਣਾਉਣ ਦਾ ਫੈਸਲਾ ਲਿਆ। ਪਾਪਾ ਨੇ ਸਾਡੇ 'ਤੇ ਵਿਸ਼ਵਾਸ ਦਿਖਾਇਆ ਤੇ ਅਸੀਂ ਸਖ਼ਤ ਮਿਹਨਤ ਕੀਤੀ। ਇਹ ਫ਼ਿਲਮ ਕਾਫੀ ਹਿੱਟ ਸਾਬਤ ਹੋਈ। ਉਸ ਸਾਲ ਬਾਕਸਫਿਸ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ।"
ਇਹ ਵੀ ਪੜ੍ਹੋ:
- ਕੈਪਟਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ
- ਹੁਣ ਕਸੂਤੀ ਘਿਰੀ ਕਾਂਗਰਸ, ਜਨਤਾ ਦੇ ਪੈਸੇ 'ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦਾ ਕਬਜ਼ਾ?
- ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
- ਟਿਕ-ਟੌਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ
- ਪੂਰੀ ਦੁਨੀਆ 'ਚ 97 ਲੱਖ ਨੂੰ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ 'ਚ ਬਣੇ ਖ਼ਤਰਨਾਕ ਹਾਲਾਤ
- ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਦੇਸ਼ 'ਚ ਰੇਲ ਸੇਵਾ ਮੁੜ ਤੋਂ ਬੰਦ
- ਚੀਨ ਦੇ ਵਧਦੇ ਖਤਰੇ ਨੂੰ ਰੋਕਣ ਲਈ ਭਾਰਤ 'ਚ ਅਮਰੀਕੀ ਫੌਜ ਹੋਵੇਗੀ ਤਾਇਨਾਤ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ