ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਪਹਿਲੀ ਐਲਬਮ 'ਜੁਗਨੀ' ਦਾ ਇੰਤਜ਼ਾਰ ਲੰਮੇ ਸਮੇਂ ਤੋਂ ਹੋ ਰਿਹਾ ਹੈ। ਹਾਲ ਹੀ 'ਚ ਇਸ ਐਲਬਮ ਦਾ ਇੰਟਰੋ ਵੀ ਰਿਲੀਜ਼ ਕੀਤਾ ਗਿਆ ਸੀ। ਜਿਸ 'ਚ ਐਲਬਮ ਦੇ 8 ਗਾਣਿਆਂ ਦੀ ਇਕ ਝਲਕ ਵੀ ਸਾਂਝੀ ਕੀਤੀ ਗਈ ਸੀ। ਹੁਣ ਮਨਿੰਦਰ ਬੁੱਟਰ ਜ਼ਿਆਦਾ ਇੰਤਜ਼ਾਰ ਨਾਂ ਕਰਾਉਂਦੇ ਹੋਏ ਐਲਬਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਦਾ ਨਾਂ ਹੈ 'Love Me Someday' ਤੇ ਇਸ ਨੂੰ 1 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਏਗਾ।


 


'Love Me Someday' ਤੋਂ ਇਲਾਵਾ ਮੋਮਬਤੀਆਂ, Birthday, ਆਕੜਾਂ, ਓਹਲੇ ਓਹਲੇ, ਪਾਣੀ ਦੀ ਗੱਲ, ਕਾਲੀ ਕਾਲੀ ਕੁਰਤੀ, ਜੀਨਾ ਪਾਉਣੀ ਆ ਵਰਗੇ ਗੀਤ ਮਨਿੰਦਰ ਦੀ ਇਸ ਐਲਬਮ 'ਚ ਸ਼ਾਮਿਲ ਹਨ। ਐਲਬਮ ਦਾ ਨਾਂ 'ਜੁਗਨੀ' ਰੱਖਣ ਪਿੱਛੇ ਵੀ ਇਕ ਖ਼ਾਸ ਕਾਰਨ ਹੈ। ਦਰਅਸਲ 'ਜੁਗਨੀ' ਮਨਿੰਦਰ ਬੁੱਟਰ ਦੀ ਪੈਟ ਡੌਗ ਦਾ ਨਾਮ ਹੈ। 



ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਕਲਾਕਾਰ ਆਪਣੀ ਮਿਊਜ਼ਿਕ ਐਲਬਮ ਨੂੰ ਆਪਣੇ ਪੈਟ ਨੂੰ ਡੈਡੀਕੇਟ ਕੀਤਾ ਹੈ। ਕਿਉਂਕਿ ਜੁਗਨੀ ਦੇ ਆਉਣ ਤੋਂ ਬਾਅਦ ਮਨਿੰਦਰ ਬੁੱਟਰ ਦੀ ਜ਼ਿੰਦਗੀ ਬਦਲੀ ਹੈ। ਐਲਬਮ ਦਾ ਟੀਜ਼ਰ ਰਿਲੀਜ਼ ਕਰਨ ਵੇਲੇ ਮਨਿੰਦਰ ਬੁੱਟਰ ਨੇ ਦੱਸਿਆ ਸੀ ਕਿ, "ਕਿੰਝ ਡਿਪ੍ਰੈਸ਼ਨ ਤੋਂ ਉੱਠ ਕੇ ਦੁਬਾਰਾ ਆਪਣਾ ਕੈਰੀਅਰ ਸ਼ੁਰੂ ਕੀਤੀ। ਇਸ ਪਿੱਛੇ ਜੁਗਨੀ ਨੂੰ ਕਾਫੀ ਕਰੈਡਿਟ ਜਾਂਦਾ ਹੈ।"


 


ਮਨਿੰਦਰ ਬੁੱਟਰ ਨੇ ਪਿੱਛਲੇ ਸਾਲ ਇਸ ਐਲਬਮ ਦਾ ਐਲਾਨ ਕੀਤਾ ਸੀ, ਪਰ ਕੁਝ ਕਾਰਨਾਂ ਕਰਕੇ ਇਸ ਨੂੰ ਪੋਸਟਪੋਨ ਕਰਨਾ ਪਿਆ ਸੀ। ਪਰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਏਗਾ, ਕਿਉਂਕਿ ਮਨਿੰਦਰ ਬੁੱਟਰ ਹੋਲੀ-ਹੋਲੀ ਆਪਣੀ ਇਸ ਐਲਬਮ ਦੇ ਗੀਤ  ਰਿਲੀਜ਼ ਕਰਨ ਵਾਲੇ ਹਨ। ਜਿਸ ਦਾ ਆਗਾਜ਼ 1 ਅਪ੍ਰੈਲ ਨੂੰ ਕੀਤਾ ਜਾਏਗਾ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904