ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਕਾਰ ਸੈਲੇਬਸ ਆਪਣੇ-ਆਪਣੇ ਅੰਦਾਜ਼ 'ਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਦੇ ਰਹੇ ਹਨ। ਹੁਣ ਅਜਿਹੀ ਹੀ ਇਕ ਪਹਿਲ ਹਰਿਆਣਾ ਦੀ ਸੁਪਰਹਿੱਟ ਡਾਂਸਰ ਸਪਨਾ ਚੌਧਰੀ ਨੇ ਵੀ ਕੀਤੀ ਹੈ।
ਸਪਨਾ ਚੌਧਰੀ ਨੇ ਹਰਿਆਣਾ ਦੀਆਂ ਕਈ ਹੋਰ ਮਸ਼ਹੂਰ ਡਾਂਸਰਾਂ ਤੇ ਅਭਿਨੇਤਰੀਆਂ ਨਾਲ ਵੀਡੀਓ ਬਣਾਇਆ ਹੈ। ਇਸ ਵੀਡੀਓ ‘ਚ ਉਹ ਸਾਰੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।
ਇਸ ‘ਚ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਜਿਵੇਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਤੇ ਚਿਹਰੇ 'ਤੇ ਮਾਸਕ ਲਗਾਉਣਾ ਬਾਰੇ ਦੱਸਿਆ ਗਿਆ ਹੈ। ਸਪਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ਵੀ ਲਿਖਿਆ ਹੈ।
ਉਸਨੇ ਲਿਖਿਆ, “ਆਓ ਅਸੀਂ ਇਸ ਸਮੇਂ ਸਬਰ, ਹਿੰਮਤ ਤੇ ਉਮੀਦ ਨੂੰ ਆਪਣੀ ਢਾਲ ਬਣਾਈਏ। ਪੂਰਾ ਸੰਸਾਰ ਇਸ ਮਹਾਂਮਾਰੀ ‘ਚੋਂ ਲੰਘ ਰਿਹਾ ਹੈ। ਹਰ ਦੇਸ਼ ਵਾਸੀ ਨੂੰ ਅੱਜ ਇਕ ਪ੍ਰਣ ਲੈਣਾ ਚਾਹੀਦਾ ਹੈ, ਅਸੀਂ ਕੋਵਿਡ-19 ਦੀ ਚੇਨ ਤੋੜ ਦੇਵਾਂਗੇ ਤੇ ਮਿਲ ਕੇ ਜਿੱਤ ਪ੍ਰਾਪਤ ਕਰਾਂਗੇ। ਆਓ ਸਾਰੇ 130 ਕਰੋੜ ਦੇਸ਼ ਵਾਸੀਓ ਤਨ ਤੇ ਮਨ ਨਾਲ ਏਕਤਾ ਕਰ ਨਾਲ ਇੱਕ ਹੋ ਕੇ ਭਜਾਈਏ।''
ਇਸ ਵੀਡੀਓ ‘ਚ ਅੰਜਲੀ ਰਾਘਵ, ਪੂਜਾ ਹੁੱਡਾ, ਐਨੀ ਬੀ ਤੇ ਸੋਨਿਕਾ ਸਿੰਘ, ਸਪਨਾ ਚੌਧਰੀ ਨਾਲ ਨਜ਼ਰ ਆ ਰਹੇ ਹਨ।