Hrithik Roshan Tiger 3: ਪ੍ਰਸ਼ੰਸਕ ਸਲਮਾਨ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਟਾਈਗਰ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਹੈ। ਫਿਲਮ ਦੀਆਂ ਟਿਕਟਾਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। 'ਟਾਈਗਰ 3' ਦੁਨੀਆ ਭਰ 'ਚ ਦੀਵਾਲੀ 'ਤੇ ਯਾਨੀ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਫਿਲਮ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਜਾਣਗੇ। 


ਇਹ ਵੀ ਪੜ੍ਹੋ: ਉਰਫੀ ਜਾਵੇਦ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਅਦਾਕਾਰਾ ਦਾ ਦੇਸੀ ਅੰਦਾਜ਼ ਦੇਖ ਕੇ ਫੈਨਜ਼ ਹੋਏ ਹੈਰਾਨ


ਅਸਲ 'ਚ ਕਾਫੀ ਸਮੇਂ ਤੋਂ ਫਿਲਮ 'ਚ ਸ਼ਾਹਰੁਖ ਖਾਨ ਦੇ ਕੈਮਿਓ ਦੀ ਚਰਚਾ ਚੱਲ ਰਹੀ ਹੈ। ਹੁਣ YRF ਸਪਾਈ ਯੂਨੀਵਰਸ ਦੀ ਇਸ ਫਿਲਮ 'ਚ ਨਾ ਸਿਰਫ ਸ਼ਾਹਰੁਖ ਖਾਨ ਸਗੋਂ ਰਿਤਿਕ ਰੋਸ਼ਨ ਵੀ ਰੋਲ 'ਚ ਨਜ਼ਰ ਆਉਣਗੇ।


ਟਾਈਗਰ 3 ਵਿੱਚ ਵੀ ਰਿਤਿਕ ਰੋਸ਼ਨ ਦੀ ਐਂਟਰੀ
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਫਿਲਮ 'ਚ ਰਿਤਿਕ ਰੋਸ਼ਨ ਦਾ ਸੀਨ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਲੰਬਾਈ 2 ਮਿੰਟ 22 ਦੱਸੀ ਜਾ ਰਹੀ ਹੈ। ਇਸ ਸੀਨ 'ਚ ਕਬੀਰ ਕਰਨਲ ਲੂਥਰਾ ਨਾਲ ਗੱਲ ਕਰਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਆਸ਼ੂਤੋਸ਼ ਰਾਣਾ ਕਰਨਲ ਲੂਥਰਾ ਦਾ ਕਿਰਦਾਰ ਨਿਭਾਅ ਰਹੇ ਹਨ।









ਫਿਲਮ ਦੇ ਡਾਇਲਾਗ ਵੀ ਸਾਹਮਣੇ ਆਏ
ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਰਿਤਿਕ ਦੇ ਸੀਨ ਜੋੜੇ ਗਏ ਹਨ। ਇਸ ਦੀ ਸ਼ੂਟਿੰਗ 4 ਨਵੰਬਰ ਨੂੰ ਹੋਈ ਸੀ। ਇਸ ਦੇ ਨਾਲ ਹੀ ਲੂਥਰਾ ਦਾ ਡਾਇਲਾਗ ਵੀ ਸਾਹਮਣੇ ਆਇਆ ਹੈ। ਵਾਰਤਾਲਾਪ 'ਜੋ ਮੈਂ ਤੁਮਸੇ ਮਾਂਗਨੇ ਜਾ ਰਹਾ ਹੂੰ' ਨਾਲ ਸ਼ੁਰੂ ਹੁੰਦਾ ਹੈ ਅਤੇ 'ਸ਼ੈਤਾਨ ਨਾਲ ਲੜ ਕੇ ਤੁਸੀਂ ਖੁਦ ਸ਼ੈਤਾਨ ਬਣ ਜਾਓਗੇ' 'ਤੇ ਖਤਮ ਹੁੰਦਾ ਹੈ। ਖਬਰਾਂ ਮੁਤਾਬਕ ਰਿਤਿਕ ਰੋਸ਼ਨ ਟਾਈਗਰ 3 'ਚ ਆਪਣੇ ਕੈਮਿਓ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। 


ਇਹ ਵੀ ਪੜ੍ਹੋ: ਦਿਵਾਲੀ ਪਾਰਟੀ 'ਚ ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਲਗਾਇਆ ਗਲੇ? ਜਾਣੋ ਕੀ ਵਾਇਰਲ ਤਸਵੀਰ ਦੀ ਸੱਚਾਈ