ਟਾਈਗਰ ਸ਼ਰਾਫ ਨੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਦੱਸਿਆ ਕਿ ਇੱਕ ਮਾਚੋਮੈਨ ਵੀ ਅਜੀਬ ਸਥਿਤੀਆਂ ਵਿੱਚ ਝੁਕ ਸਕਦਾ ਹੈ।ਵੀਰਵਾਰ ਨੂੰ ਬਾਲੀਵੁੱਡ ਦੇ ਐਕਸ਼ਨ ਸਟਾਰ ਨੇ ਮਜ਼ਾਕੀਆ ਢੰਗ ਨਾਲ ਇੰਸਟਾਗ੍ਰਾਮ 'ਤੇ ਕੁਝ ਵੀਡੀਓ ਕਲਿੱਪਸ ਪੋਸਟ ਕੀਤੀਆਂ, ਜਿਸ' ਚ ਉਹ ਸਟੰਟ ਸੀਨਜ਼ ਲਈ ਵਾਰ ਵਾਰ ਰਿਟੇਕ ਦੇ ਰਿਹਾ ਹੈ।
ਪਹਿਲੇ ਕਲਿੱਪ ਵਿੱਚ, ਸ਼ਰਟਲਸ ਟਾਈਗਰ ਸੈਟ ਤੇ ਤੇਜ਼ ਹਵਾ ਕਾਰਨ ਸਿੱਧੇ ਖੜੇ ਹੋਣ ਵਿੱਚ ਅਸਮਰਥ ਹੈ, ਜਿਸ ਕਾਰਨ ਉਸਦਾ ਪੂਰਾ ਸੀਨ ਬਾਰ ਬਾਰ ਰੀਟੇਕ ਤੇ ਚਲਦਾ ਹੈ।ਦੂਜੇ ਵਿੱਚ, ਉਹ ਜ਼ੀਰੋ ਤੋਂ ਵੀ ਹੇਠਾਂ ਤਾਪਮਾਨ ਦੇ ਵਿਚਕਾਰ ਆਪਣੀ ਕਮੀਜ਼ ਨੂੰ ਫਾੜਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਫਲ ਹੁੰਦਾ ਹੈ। ਦੋਵੇਂ ਵੀਡੀਓ ਕਲਿੱਪਾਂ ਫਿਲਮ ਬਾਗੀ ਦੀ ਫ੍ਰੈਂਚਾਇਜ਼ੀ ਤੋਂ ਹਨ।
ਟਾਈਗਰ ਦੀ ਮਾਂ ਆਇਸ਼ਾ ਸ਼ਰਾਫ ਨੇ ਆਪਣੇ ਬੇਟੇ ਦੀ ਪੋਸਟ 'ਤੇ ਕੌਮੈਂਟ ਬਾਕਸ 'ਚ ਦਿਲ ਦੀ ਸ਼ਕਲ ਵਾਲੀ ਇਮੋਜੀ ਸਾਂਝੀ ਕੀਤੀ। ਅਦਾਕਾਰ ਨੇ ਮਈ ਵਿਚ ਬਾਲੀਵੁੱਡ ਵਿਚ ਆਪਣੇ ਸੱਤ ਸਾਲ ਪੂਰੇ ਕੀਤੇ।ਟਾਈਗਰ ਨੇ 2014 ਵਿੱਚ ਰਿਲੀਜ਼ ਹੋਈ ਫਿਲਮ ‘ਹੀਰੋਪੰਤੀ’ ਨਾਲ ਫਿਲਮਾਂ ਵਿੱਚ ਕਦੱਮ ਰੱਖਿਆ ਸੀ।ਉਸ ਦੀਆਂ ਹਿੱਟ ਫਿਲਮਾਂ ਵਿੱਚ ‘ਬਾਗੀ’, ‘ਸਟੂਡੈਂਟ ਆਫ ਦਿ ਈਅਰ 2’ ਅਤੇ ‘ਵਾਰ’ ਸ਼ਾਮਲ ਹਨ। ਇਸ ਦੇ ਨਾਲ ਹੀ ਟਾਈਗਰ ਦੀਆਂ ਆਉਣ ਵਾਲੀਆਂ ਫਿਲਮਾਂ 'ਹੀਰੋਪੰਤੀ 2' ਅਤੇ 'ਗਣਪਤ' ਹਨ।
ਦੱਸ ਦੇਈਏ ਕਿ ਬਾਂਦਰਾ ਪੁਲਿਸ ਨੇ ਟਾਈਗਰ ਸ਼ਰਾਫ ਅਤੇ ਅਭਿਨੇਤਰੀ ਦਿਸ਼ਾ ਪਟਾਨੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਦੋਵਾਂ ਕਲਾਕਾਰਾਂ 'ਤੇ ਲਾਕਡਾਊਨ ਨਿਯਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 (ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ) ਅਤੇ 34 (ਸਾਂਝੇ ਇਰਾਦੇ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਦੋਵੇਂ ਸੈਲੇਬ੍ਰਿਟੀ ਨੇ ਹਾਲੇ ਇਸ ਮਾਮਲੇ 'ਤੇ ਸਪੱਸ਼ਟਤਾ ਨਹੀਂ ਦਿੱਤੀ ਹੈ।