The Total Net Worth Of Alia Bhat And Ranbir Kapoor: ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਖੂਬਸੂਰਤ ਜੋੜੀ ਨੂੰ ਬਾਲੀਵੁੱਡ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਜੋੜੀ ਆਏ ਦਿਨ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮਾਤਾ-ਪਿਤਾ ਬਣੇ ਆਲੀਆ ਅਤੇ ਰਣਬੀਰ ਕਪੂਰ ਦਾ ਨਾਂ ਫਿਲਮ ਇੰਡਸਟਰੀ ਦੇ ਅਮੀਰ ਜੋੜਿਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਦੋਵਾਂ 'ਚੋਂ ਕੌਣ ਜ਼ਿਆਦਾ ਦੌਲਤ ਦਾ ਮਾਲਕ ਹੈ।


ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀਆਂ ਫਿਲਮਾਂ ਰਾਹੀਂ ਭਾਰੀ ਫੀਸ ਕਮਾਉਂਦੇ ਹਨ। ਆਲੀਆ ਆਪਣੀ ਇਕ ਫਿਲਮ ਲਈ 15 ਤੋਂ 20 ਕਰੋੜ ਰੁਪਏ ਲੈਂਦੀ ਹੈ, ਜਦੋਂ ਕਿ ਉਸ ਦਾ ਪਤੀ ਰਣਬੀਰ ਕਪੂਰ ਆਪਣੀ ਇਕ ਫਿਲਮ ਲਈ 50 ਕਰੋੜ ਰੁਪਏ ਦੀ ਮੋਟੀ ਫੀਸ ਲੈਂਦਾ ਹੈ। ਇਸ ਦੇ ਨਾਲ ਹੀ, ਦੋਵੇਂ ਬ੍ਰਾਂਡਾਂ ਦੇ ਇਸ਼ਤਿਹਾਰਾਂ ਤੋਂ ਚੰਗੀ ਕਮਾਈ ਕਰਨ ਤੋਂ ਇਲਾਵਾ, ਦੋਵੇਂ ਆਪਣੇ ਕਾਰੋਬਾਰ ਤੋਂ ਵਧੀਆ ਮੁਨਾਫਾ ਵੀ ਕਮਾਉਂਦੇ ਹਨ। ਡਫ ਐਂਡ ਫੇਲਪਸ ਦੀ ਰਿਪੋਰਟ ਮੁਤਾਬਕ ਆਲੀਆ ਭੱਟ ਦੀ ਕੁੱਲ ਸੰਪਤੀ ਲਗਭਗ 500 ਕਰੋੜ ਰੁਪਏ ਦੱਸੀ ਜਾਂਦੀ ਹੈ ਜਦਕਿ ਰਣਬੀਰ ਕਪੂਰ ਦੀ ਕੁੱਲ ਜਾਇਦਾਦ 200 ਕਰੋੜ ਰੁਪਏ ਦੱਸੀ ਜਾਂਦੀ ਹੈ।


 


ਇਸ ਦੇ ਨਾਲ ਹੀ ਦੋਵਾਂ ਸਿਤਾਰਿਆਂ ਕੋਲ ਆਪਣੇ-ਆਪਣੇ ਆਲੀਸ਼ਾਨ ਘਰ ਹਨ। ਜਿੱਥੇ ਆਲੀਆ ਭੱਟ ਕੋਲ ਬਾਂਦਰਾ 'ਚ 32 ਕਰੋੜ ਰੁਪਏ ਦਾ ਬੰਗਲਾ ਅਤੇ ਕਈ ਹੋਰ ਜਾਇਦਾਦਾਂ ਹਨ, ਉਥੇ ਹੀ ਦੂਜੇ ਪਾਸੇ ਰਣਬੀਰ ਕਪੂਰ ਪਾਲੀ ਹਿਲਸ 'ਚ 35 ਕਰੋੜ ਰੁਪਏ ਦੇ ਘਰ ਦੇ ਮਾਲਕ ਹਨ। ਉਨ੍ਹਾਂ ਦੇ ਆਰਾਮ ਲਈ ਸਭ ਕੁਝ ਦੋਵਾਂ ਘਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।


ਆਲੀਸ਼ਾਨ ਘਰ ਦੇ ਨਾਲ-ਨਾਲ ਦੋਵਾਂ ਕੋਲ ਮਹਿੰਗੀਆਂ ਕਾਰਾਂ ਦੀ ਵੀ ਕੋਈ ਕਮੀ ਨਹੀਂ ਹੈ। ਜੋੜੇ ਕੋਲ 2 ਕਰੋੜ ਰੁਪਏ ਦੀ ਲੈਂਡ ਰੋਵਰ ਰੇਂਜ ਰੋਵਰ ਵੋਗ, 1.76 ਕਰੋੜ ਰੁਪਏ ਦੀ BMW 7 ਸੀਰੀਜ਼, 2.5 ਕਰੋੜ ਰੁਪਏ ਦੀ ਮਰਸੀਡੀਜ਼ ਬੈਂਜ਼ G63 ਅਤੇ 2.3 ਕਰੋੜ ਰੁਪਏ ਦੀ ਔਡੀ R8 ਵਰਗੀਆਂ ਲਗਜ਼ਰੀ ਕਾਰਾਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!



 

 



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ


 


Iphone ਲਈ ਕਲਿਕ ਕਰੋ