Sargun Mehta Ravi Dubey Picture: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਇੰਨੀਂ ਦਿਨੀਂ ਸਰਗੁਣ ਕੰਮ ਤੋਂ ਬਰੇਕ ਲੈਕੇ ਛੁੱਟੀਆਂ ਦਾ ਅਨੰਦ ਮਾਣ ਰਹੀ ਹੈ। ਇਸ ਦੌਰਾਨ ਅਭਿਨੇਤਰੀ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਐਕਟਿਵ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਲਗਾਤਾਰ ਮਨੋਰੰਜਨ ਕਰ ਰਹੀ ਹੈ।
ਟੀਵੀ ਅਦਾਕਾਰਾ ਰਵੀ ਦੂਬੇ ਨੇ ਆਪਣੀ ਪਤਨੀ ਸਰਗੁਣ ਮਹਿਤਾ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਪਰ ਤਸਵੀਰ ਨਾਲੋਂ ਜ਼ਿਆਦਾ ਇਸ ਦੀ ਕੈਪਸ਼ਨ ਸਭ ਦਾ ਧਿਆਨ ਖਿੱਚ ਰਹੀ ਹੈ। ਰਵੀ ਦੂਬੇ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਹ ਸਰਗੁਣ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ‘ਚ ਦੋਵਾਂ ਦੇ ਚਿਹਰੇ ਨਹੀਂ ਪਿੱਠ ਨਜ਼ਰ ਆ ਰਹੀ ਹੈ। ਰਵੀ ਦੂਬੇ ਨੇ ਫੋਟੋ ਨੂੰ ਕੈਪਸ਼ਨ ਦਿੱਤੀ, “ਤੂਨੇ ਹਾਥ ਕਿਆ ਥਾਮਾ ਸਭ ਕੀ ਨਜ਼ਰੇਂ ਮੇਰੀ ਤਰਫ ਘੂਮ ਗਈ।” ਇਸ ਤਸਵੀਰ ਨੂੰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਫੈਨਜ਼ ਨੂੰ ਰਵੀ ਦੂਬੇ ਦਾ ਰੋਮਾਂਟਿਕ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਬੇਹੱਦ ਦਿਲਚਸਪ ਹੈ। ਦੋਵਾਂ ਦੀ ਮੁਲਾਕਾਤ 2009 ‘ਚ ਟੀਵੀ ਸੀਰੀਅਲ ‘12/24 ਕਰੋਲ ਬਾਗ਼’ ਦੇ ਸੈੱਟ ‘ਤੇ ਹੋਈ ਸੀ। ਸੀਰੀਅਲ ‘ਚ ਵੀ ਦੋਵਾਂ ਨੇ ਪਤੀ ਪਤਨੀ ਦਾ ਕਿਰਦਾਰ ਨਿਭਾਇਆ ਸੀ।
ਇਸੇ ਸੀਰੀਅਲ ਦੇ ਸੈੱਟ ਤੇ ਸਰਗੁਣ ਤੇ ਰਵੀ ਦੇ ਦਿਲ ਮਿਲੇ। ਦੋਵਾਂ ਨੇ ਇੱਕ ਦੂਜੇ ਨੂੰ ਕਰੀਬ 3 ਸਾਲਾਂ ਤੱਕ ਡੇਟ ਕੀਤਾ ਅਤੇ 2013 ‘ਚ ਵਿਆਹ ਕਰ ਲਿਆ। ਫੈਨਜ਼ ਨੇ ਪਿਆਰ ਨਾਲ ਸਰਗੁਣ ਤੇ ਰਵੀ ਦੀ ਜੋੜੀ ਦਾ ਨਾਂ ‘ਸਾਰਵੀ’ ਰੱਖਿਆ ਹੈ।
ਇਹ ਵੀ ਪੜ੍ਹੋ: ਜੈਜ਼ੀ ਬੀ ਦੀ ਐਲਬਮ ‘ਬੋਰਨ ਰੈਡੀ’ ਦਾ ਪਹਿਲਾ ਗਾਣਾ ‘ਰੂਡ ਬੁਆਏ’ ਹੋਇਆ ਰਿਲੀਜ਼, ਦੇਖੋ ਵੀਡੀਓ