ਚੰਡੀਗੜ੍ਹ: ਇਹ ਸਾਲ ਪੰਜਾਬੀ ਫਿਲਮ ਇੰਡਸਟਰੀ ਲਈ ਹੁਣ ਕਾਫੀ ਖਾਸ ਸਾਬਤ ਹੋ ਰਿਹਾ ਹੈ। ਹਾਲਾਂਕਿ 2020 ਤੇ 2021 ਦੇ ਜਿਆਦਾ ਸਮੇਂ ਲਈ ਕੋਰੋਨਾਵਾਇਰਸ ਕਾਰਨ ਇੰਡਸਟਰੀ ਪੂਰੀ ਤਰ੍ਹਾਂ ਠੱਪ ਰਹੀ, ਜਿਹੜੀ ਹੁਣ ਖੁੱਲ੍ਹਦੀ ਨਜ਼ਰ ਆ ਰਹੀ ਹੈ। ਹੁਣ ਇੱਕ ਹੋਰ ਆਉਣ ਵਾਲੀ ਪੰਜਾਬੀ ਫਿਲਮ 'ਸੱਸ ਮੇਰੀ ਨੇ ਮੁੰਡਾ ਜੰਮਿਆ' ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਇਸ ਫਿਲਮ ਦੇ ਲੀਡ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਹੋਣਗੇ ਤੇ ਦਿਲਪ੍ਰੀਤ ਦੇ ਆਪੋਜ਼ਿਟ ਇਸ ਫਿਲਮ ਵਿੱਚ ਅਦਾਕਾਰਾ ਭੂਮਿਕਾ ਸ਼ਰਮਾ ਨਜ਼ਰ ਆਵੇਗੀ।


 


ਫਿਲਮ ਨੂੰ ਡਾਇਰੈਕਟ ਡੀਕੇ ਬੈਂਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਗੁਰਪ੍ਰੀਤ ਸਿੰਘ ਬੈਦਵਾਨ ਤੇ ਮਿਊਜ਼ਿਕ ਬਿਲਡਰਜ਼ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਅੰਬਰਸਰੀਆ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਸ ਫਿਲਮ ਨੂੰ ਇੰਡਸਟਰੀ ਦੇ ਮਸ਼ਹੂਰ ਕਹਾਣੀਕਾਰ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖਿਆ ਹੈ।


 


ਦਿਲਪ੍ਰੀਤ ਢਿੱਲੋਂ ਤੇ ਭੂਮਿਕਾ ਸ਼ਰਮਾ ਦੇ ਨਾਲ-ਨਾਲ, ਇਸ ਫਿਲਮ ਵਿੱਚ ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ, ਧੀਰਜ ਕੁਮਾਰ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਵਰਗੇ ਹੋਰ ਵੀ ਬਹੁਤ ਸਾਰੇ ਕਲਾਕਾਰ ਦੇਖਣ ਨੂੰ ਮਿਲਣਗੇ। ਫਿਲਮ ਦੀ ਸਟਾਰ ਕਾਸਟ ਕਾਫੀ ਸ਼ਾਨਦਾਰ ਦਿਖਾਈ ਦੇ ਰਹੀ ਹੈ।


 


ਟੀਮ ਨੇ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਆਫੀਸ਼ੀਅਲ ਅਨਾਊਸਮੈਂਟ ਵੀ ਹੋ ਚੁੱਕੀ ਹੈ। ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਪੰਜਾਬੀ ਸਿਨੇਮਾ ਤੇ ਸਿਨੇਮਾ ਦੇ ਫੈਨ ਕਾਫੀ ਐਕਸਾਈਟੇਡ ਹਨ ਕਿਉਂਕਿ ਸਿਨੇਮਾਘਰ ਲਗਭਗ 1.5 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਖੁੱਲ੍ਹ ਗਏ ਹਨ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904