Punjabi Celebs Celebrating Valentine's Day: 14 ਫਰਵਰੀ ਯਾਨਿ ਅੱਜ ਪੂਰੀ ਦੁਨੀਆ ਵਿੱਚ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ। ਵੈਸੇ ਤਾਂ ਪਿਆਰ ਕਰਨ ਵਾਲਿਆਂ ਲਈ ਰੋਜ਼ ਹੀ ਵੈਲੇਨਟਾਈਨ ਡੇ ਹੁੰਦਾ ਹੈ, ਪਰ ਅੱਜ ਦੇ ਦਿਨ ਹਰ ਕੋਈ ਆਪਣੇ ਪਿਆਰ ਨੂੰ ਸਪੈਸ਼ਲ ਮਹਿਸੂਸ ਜ਼ਰੂਰ ਕਰਾਉਂਦਾ ਹੈ। ਅੱਜ ਦੇ ਦਿਨ ਪੰਜਾਬੀ ਇੰਡਸਟਰੀ ਵੀ ਵੈਲੇਨਟਾਈਨ ਡੇ ਦੇ ਰੰਗ 'ਚ ਰੰਗੀ ਹੋਈ ਨਜ਼ਰ ਆ ਰਹੀ ਹੈ। ਗਿੱਪੀ ਗਰੇਵਾਲ ਤੋਂ ਸਰਗੁਣ ਮਹਿਤਾ ਤੇ ਅਮਰ ਨੂਰੀ ਤੱਕ ਸਭ ਨੇ ਆਪਣੇ ਜ਼ਿੰਦਗੀ ਦੇ ਪਿਆਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਆਪਣੇ ਮਨਪਸੰਦ ਕਲਾਕਾਰਾਂ ਦੀਆਂ ਖੂਬਸੂਰਤ ਤਸਵੀਰਾਂ:


ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਕੌਰ ਨੂੰ ਬੜੇ ਹੀ ਰੋਮਾਂਟਿਕ ਅੰਦਾਜ਼ ਦੇ ਵਿੱਚ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ ਹੈ। ਗਿੱਪੀ ਨੇ ਸੋਸ਼ਲ ਮੀਡੀਆ 'ਤੇ ਰਵਨੀਤ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, 'ਜਿੱਥੇ ਪਿਆਰ ਹੈ, ਉੱਥੇ ਹੀ ਜ਼ਿੰਦਗੀ ਹੈ। ਵੈਲੇਨਟਾਈਨ ਡੇ ਦੀ ਵਧਾਈ।'






ਹਰਮਨ ਕੌਰ ਮਾਨ
ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੈਲੇਨਟਾਈਨ ਡੇ ਮੌਕੇ ਤਸਵੀਰ ਸ਼ੇਅਰ ਕਰ ਸਭ ਨੂੰ ਵਧਾਈ ਦਿੱਤੀ।




ਸੋਨਮ ਬਾਜਵਾ
ਸੋਨਮ ਬਾਜਵਾ ਭਾਵੇਂ ਸਿੰਗਲ ਹੈ, ਪਰ ਉਸ ਲਾਲ ਪਹਿਰਾਵੇ 'ਚ ਆਪਣੇ ਫੈਨਜ਼ ਨੂੰ ਵੈਲੇਨਟਾਈਨ ਡੇ ਵਿੱਸ਼ ਕੀਤਾ ਹੈ।






ਅਮਰ ਨੂਰੀ
ਅਮਰ ਨੂਰੀ ਹਮੇਸ਼ਾ ਹੀ ਆਪਣੇ ਪਤੀ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਪਰ ਅੱਜ ਦੇ ਉਨ੍ਹਾਂ ਨੇ ਸਪੈਸ਼ਲ ਕਈ ਤਸਵੀਰਾਂ ਸ਼ੇਅਰ ਕਰ ਸਭ ਨੂੰ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ ਹੈ।




ਅਫਸਾਨਾ ਖਾਨ
ਅਫਸਾਨਾ ਖਾਨ ਨੇ ਆਪਣੇ ਪਤੀ ਸਾਜ਼ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ।






ਰੀਨਾ ਰਾਏ
ਰੀਨਾ ਰਾਏ ਵੀ ਅੱਜ ਦੇ ਦਿਨ ਦੀਪ ਸਿੱਧੂ ਨੂੰ ਯਾਦ ਕਰ ਰਹੀ ਹੈ। ਉਸ ਨੇ ਦੀਪ ਦੇ ਨਾਲ ਖੂਬਸੂਰਤ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿੱਖਿਆ, 'ਮੇਰਾ ਗੁਲਾਬ।'




ਕਾਬਿਲੇਗ਼ੌਰ ਹੈ ਕਿ ਵੈਲੇਨਟਾਈਨ ਡੇ ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪਿਆਰ ਕਰਨ ਵਾਲੇ ਲੋਕ ਇੱਕ ਦੂਜੇ ਨੂੰ ਸਪੈਸ਼ਲ ਮਹਿਸੂਸ ਕਰਾਉਂਦੇ ਹਨ।


ਇਹ ਵੀ ਪੜ੍ਹੋ: ਬਿਨੂੰ ਢਿੱਲੋਂ ਨੇ ਬਾਬੇ ਤੋਂ ਪੁੱਛਿਆ ਘਰਵਾਲੀ ਨੂੰ ਖੁਸ਼ ਕਰਨ ਦਾ ਤਰੀਕਾ, ਮਿਲਿਆ ਇਹ ਜਵਾਬ, ਦੇਖੋ ਵੀਡੀਓ