ਮੁੰਬਈ: ਇਸ ਸ਼ੁੱਕਰਵਾਰ ਨੂੰ 2020 ਦੀਆਂ ਦੋ ਵੱਡੀਆਂ ਫ਼ਿਲਮਾਂ ਦਾ ਬਾਕਸ ਆਫਿਸ 'ਤੇ ਸਿੱਧੀ ਟੱਕਰ ਦੇਖਣ ਨੂੰ ਮਿਲੀ। ਹਿਤੇਸ਼ ਕੈਵਲਿਆ ਦੀ ਡਾਇਰੈਕਟਿਡ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਅਤੇ ਭਾਨੂ ਪ੍ਰਤਾਪ ਸਿੰਘ ਦੀ 'ਭੂਤ' ਇਕੋ ਸਮੇਂ ਰਿਲੀਜ਼ ਹੋਈਆਂ। ਪਰ ਦੋਵਾਂ ਫ਼ਿਲਮਾਂ ਨੂੰ ਰਿਲੀਜ਼ ਦੇ ਘੰਟਿਆਂ ਬਾਅਦ ਜ਼ਬਰਦਸਤ ਝਟਕਾ ਮਿਲਿਆ ਹੈ। ਦੋਵੇਂ ਫ਼ਿਲਮਾਂ ਐਚਡੀ ਪ੍ਰਿੰਟ ਵਿਚ ਨਲਾਈਨ ਲੀਕ ਹੋ ਗਈਆਂ ਹਨ।


ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਤਾਮਿਲ ਰੌਕਰਜ਼ ਵੈੱਬਸਾਈਟ ਨੇ ਲੀਕ ਕੀਤਾ ਹੈ। ਤਾਮਿਲ ਰੌਕਰਜ਼ ਲਈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਵੱਡੀ ਫ਼ਿਲਮ ਲੀਕ ਕੀਤੀ ਹੈ। ਪਿਛਲੇ ਹਫਤੇ ਰਿਲੀਜ਼ ਹੋਈ ਕਾਰਤਿਕ-ਸਾਰਾ ਦੀ ਫ਼ਿਲਮ 'ਲਵ ਆਜ ਕਲ' 2020 ਨੂੰ ਵੀ ਤਾਮਿਲ ਰੌਕਰਸ ਨੇ ਲੀਕ ਕੀਤਾ ਸੀ।

ਕੀ ਇਹ ਬਾਕਸ ਆਫਿਸ 'ਤੇ ਪੈ ਸਕਦਾ ਅਸਰ?

ਆਯੁਸ਼ਮਾਨ ਅਤੇ ਵਿੱਕੀ ਦੋਵੇਂ ਫ਼ਿਲਮਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ। ਪਰ ਇਨ੍ਹਾਂ ਫ਼ਿਲਮ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਲੀਕ ਹੋਣਾ ਬਾਕਸ ਆਫਿਸ ਨੰਬਰ ਨੂੰ ਪ੍ਰਭਾਵਤ ਕਰ ਸਕਦਾ ਹੈ।