Vivek Agnihotri Attack Shah Rukh Khan: ਵਿਵੇਕ ਅਗਨੀਹੋਤਰੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਦ ਵੈਕਸੀਨ ਵਾਰ' ਸਿਨੇਮਾਘਰਾਂ ਵਿੱਚ ਛਾਈ ਹੋਈ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਆਲੋਚਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਵਿਵੇਕ ਅਗਨੀਹੋਤਰੀ ਦੀਆਂ ਪਿਛਲੀਆਂ ਫਿਲਮਾਂ ਵਾਂਗ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ਨੂੰ ਦਰਸ਼ਕਾਂ ਦਾ ਮਾੜਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਕੀਮਤ ਦਾ ਹਿਸਾਬ ਲਗਾਉਣਾ ਕਾਫੀ ਮੁਸ਼ਕਿਲ ਹੈ।


ਇਹ ਵੀ ਪੜ੍ਹੋ: ਪੈਰਿਸ 'ਚ ਛਾਈ ਅਸ਼ੈਵਰਿਆ ਰਾਏ, ਫੈਸ਼ਨ ਵੀਕ 'ਚ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, ਦੇਖੋ ਤਸਵੀਰਾਂ


ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਲਗਾਏ ਗੰਭੀਰ ਦੋਸ਼
ਦੂਜੇ ਪਾਸੇ, ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ। ਅਜਿਹੇ 'ਚ ਵਿਵੇਕ ਅਗਨੀਹੋਤਰੀ ਨੇ ਹੁਣ ਕਿੰਗ ਖਾਨ ਦੀਆਂ ਫਿਲਮਾਂ 'ਤੇ ਨਿਸ਼ਾਨਾ ਸਾਧਿਆ ਹੈ। ਹਾਲ ਹੀ 'ਚ ਸਿਧਾਰਥ ਕਾਨਨ ਨੂੰ ਦਿੱਤੇ ਇੰਟਰਵਿਊ 'ਚ ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ ਖਾਨ 'ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ਾਹਰੁਖ ਦੀ ਸੋਸ਼ਲ ਮੀਡੀਆ ਏਜੰਸੀ ਨੇ ਮੇਰੇ 'ਤੇ ਹਮਲਾ ਕੀਤਾ ਹੈ। ਉਸ ਦੀ ਏਜੰਸੀ ਦੁਆਰਾ ਟਰੋਲ ਅਤੇ ਬੋਟ ਬਣਾਏ ਗਏ ਹਨ। ਇਨ੍ਹਾਂ ਸਾਰਿਆਂ ਨੇ ਮੇਰੇ 'ਤੇ ਹਮਲਾ ਕੀਤਾ ਹੈ।


ਕਿੰਗ ਖਾਨ ਦੀਆਂ ਫਿਲਮਾਂ ਨੂੰ ਕਿਹਾ 'ਬੇਸਿਕ'
ਸ਼ਾਹਰੁਖ ਦੇ ਪਠਾਨ ਅਤੇ ਜਵਾਨ ਦੇ ਬਾਰੇ 'ਚ ਵਿਵੇਕ ਅਗਨੀਹੋਤਰੀ ਕਹਿੰਦੇ ਹਨ, 'ਮੈਂ ਹਮੇਸ਼ਾ ਉਨ੍ਹਾਂ ਦੀ ਤਾਰੀਫ ਕੀਤੀ ਹੈ। ਪਰ ਉਸ ਦੀਆਂ ਜਿਹੜੀਆਂ ਫ਼ਿਲਮਾਂ ਮੈਂ ਦੇਖੀਆਂ ਹਨ, ਉਹ ਮੈਨੂੰ ਬਹੁਤ ਸਤਹੀ ਲੱਗੀਆਂ ਹਨ। ਸ਼ਾਹਰੁਖ ਨੂੰ ਫਿਲਮਾਂ ਬਣਾਉਣ 'ਚ ਮੁਹਾਰਤ ਹਾਸਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਬਿਹਤਰ ਕਰ ਸਕਦਾ ਹੈ।


'ਦ ਵੈਕਸੀਨ ਵਾਰ' ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਚਾਰ ਦਿਨਾਂ 'ਚ ਸਿਰਫ 6 ਕਰੋੜ ਰੁਪਏ ਕਮਾ ਸਕੀ ਹੈ। ਇਹ ਫਿਲਮ 'ਫੁਕਰੇ 3' ਅਤੇ 'ਚਦਰਮੁਖੀ 2' ਦੇ ਨਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਅਜਿਹੇ 'ਚ ਬਾਕਸ ਆਫਿਸ 'ਤੇ ਕਈ ਫਿਲਮਾਂ ਨਾਲ ਟਕਰਾਅ ਹੋਣ ਕਾਰਨ 'ਦ ਵੈਕਸੀਨ ਵਾਰ' ਕੁਝ ਖਾਸ ਕਮਾਲ ਨਹੀਂ ਕਰ ਪਾ ਰਹੀ ਹੈ। 


ਇਹ ਵੀ ਪੜ੍ਹੋ: ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਕਿਹਾ 'ਸ਼ੁਕਰੀਆ'