Vivek Agnihotri The Vaccine War: 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ 'ਦ ਵੈਕਸੀਨ ਵਾਰ' ਮਹੀਨਿਆਂ ਦੇ ਪ੍ਰਚਾਰ ਤੋਂ ਬਾਅਦ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਜ਼ਿਆਦਾਤਰ ਭਾਰਤੀ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਹੁਣ ਫ਼ਿਲਮ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, 'ਦ ਵੈਕਸੀਨ ਵਾਰ' ਦੀ ਸਕ੍ਰਿਪਟ ਨੂੰ ਆਸਕਰ ਲਾਇਬ੍ਰੇਰੀ ਦੁਆਰਾ ਅਕੈਡਮੀ ਕਲੈਕਸ਼ਨ ਵਿੱਚ ਸਵੀਕਾਰ ਕਰ ਲਿਆ ਗਿਆ ਹੈ। ਵਿਵੇਕ ਨੇ ਵੀਰਵਾਰ ਨੂੰ ਐਕਸ (ਪਹਿਲਾਂ ਟਵਿੱਟਰ) 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਅਤੇ ਨਾਲ ਹੀ ਆਪਣੇ ਪ੍ਰੋਜੈਕਟ 'ਤੇ ਮਾਣ ਵੀ ਜ਼ਾਹਰ ਕੀਤਾ।
ਆਸਕਰ ਲਾਇਬ੍ਰੇਰੀ ਨੇ ਅਕੈਡਮੀ ਕਲੈਕਸ਼ਨ ਵਿੱਚ ਸ਼ਾਮਲ ਕੀਤੀ ਵੈਕਸੀਨ ਵਾਰ ਦੀ ਸਕ੍ਰਿਪਟ
ਵਿਵੇਕ ਅਗਨੀਹੋਤਰੀ ਨੇ ਐਕਸ 'ਤੇ (ਪਹਿਲਾਂ ਟਵਿਟਰ) ਉਨ੍ਹਾਂ ਨੂੰ ਮਿਲੀ ਈਮੇਲ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ ਅਤੇ ਲਿਿਖਿਆ ਹੈ, 'ਮੈਨੂੰ ਮਾਣ ਹੈ ਕਿ ਦ ਵੈਕਸੀਨ ਵਾਰ ਦੀ ਸਕ੍ਰਿਪਟ ਨੂੰ ਆਸਕਰ ਵੱਲੋਂ ਅਕੈਡਮੀ ਕਲੈਕਸ਼ਨਜ਼ ਲਈ ਚੁਣਿਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸੈਂਕੜੇ ਸਾਲਾਂ ਤੱਕ, ਜ਼ਿਆਦਾ ਤੋਂ ਜ਼ਿਆਦਾ ਲੋਕ ਇੰਡੀਅਨ ਸੁਪਰਹੀਰੋ ਦੀ ਇਸ ਮਹਾਨ ਕਹਾਣੀ ਨੂੰ ਪੜ੍ਹਨਗੇ।'
ਆਸਕਰ ਲਾਇਬ੍ਰੇਰੀ ਤੋਂ ਵਿਵੇਕ ਅਗਨੀਹੋਤਰੀ ਨੂੰ ਭੇਜੀ ਈਮੇਲ ਵਿੱਚ ਕੀ ਲਿਖਿਆ ਹੈ?
ਵਿਵੇਕ ਅਗਨੀਹੋਤਰੀ ਵੱਲੋਂ ਸ਼ੇਅਰ ਕੀਤੇ ਗਏ ਈਮੇਲ ਦੇ ਸਕ੍ਰੀਨਸ਼ੌਟ 'ਚ ਲਿਿਖਿਆ ਹੈ, ਅਸੀਂ ਇੱਥੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸੇਜ਼ ਦੀ ਲਾਇਬਰੇਰੀ 'ਚ ਪਰਮਾਨੈਂਟ ਕੋਰ ਕਲੈਕਸ਼ਨ ਲਈ ਦ ਵੈਕਸੀਨ ਵਾਰ ਦੇ ਸਕ੍ਰੀਨਪਲੇਅ ਦੀ ਇੱਕ ਕਾਪੀ ਪ੍ਰਾਪਤ ਕਰਨ 'ਚ ਇੰਟੇਰੈਸਟਡ ਹਾਂ। ਸਾਡੇ ਕੋਰ ਕਲੈਕਸ਼ਨ ਦਾ ਕੰਟੈਂਟ ਸਿਰਫ ਸਾਡੇ ਰੀਡਿੰਗ ਰੂਮ ਦੀ ਸਟੱਡੀ ਦੇ ਲਈ ਉਪਲਬਧ ਕਰਵਾਇਆ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਇਸ ਦੀ ਨਕਲ ਕਰਨ 'ਤੇ ਪਾਬੰਦੀ ਹੈ। ਅਸੀਂ ਰਿਸਰਚ ਲਾਈਬਰੇਰੀ ਹਾਂ ਜੋ ਸਾਰਿਆਂ ਲਈ ਖੁੱਲ੍ਹਾ ਹੈ। ਵਿਿਦਿਆਰਥੀਆਂ, ਫਿਲਮ ਨਿਰਮਾਤਾਵਾਂ ਤੇ ਲੇਖਕਾਂ ਦੇ ਨਾਲ ਨਾਲ ਜਨਰਲ ਇੰਟਰੈਸਟ ਵਾਲੇ ਲੋਕ ਵੀ ਸਾਡੀ ਯੂਜ਼ਰ ਪ੍ਰੋਫਾਈਲ ਬਣਾਉਂਦੇ ਹਨ।
ਈਮੈਲ 'ਚ ਅੱਗੇ ਲਿਿਖਿਆ ਗਿਆ ਹੈ, 'ਕੀ ਤੁਸੀਂ ਕਲੈਕਸ਼ਨ ਲਈ ਸ਼ੂਟਿੰਗ ਸਕ੍ਰਿਪਟ ਦੀ ਇੱਕ ਪੀਡੀਐਫ ਉਪਲਬਧ ਕਰਵਾ ਸਕਦੇ ਹੋ? ਅਸੀਂ ਅਜਿਹੀਆਂ ਫਾਈਲਾਂ ਨੂੰ ਸਿਰਫ ਆਪਣੀ ਲਾਈਬਰੇਰੀ 'ਚ, ਆਪਣੇ ਫਾਇਰਵਾਲ ਦੇ ਪਿੱਛੇ ਡਿਜੀਟਲੀ ਐਕਸੈਸੀਬਲ ਬਣਾਉਂਦੇ ਹਾਂ।'
'ਦ ਵੈਕਸੀਨ ਵਾਰ' 28 ਸਤੰਬਰ ਨੂੰ ਸਿਨੇਮਾਘਰਾਂ 'ਚ ਹੋਈ ਸੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ ‘ਦ ਵੈਕਸੀਨ ਵਾਰ’ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਨਾਨਾ ਪਾਟੇਕਰ, ਪੱਲਵੀ ਜੋਸ਼ੀ, ਰਾਇਮਾ ਸੇਨ, ਅਨੁਪਮ ਖੇਰ, ਗਿਰਿਜਾ ਓਕ, ਨਿਵੇਦਿਤਾ ਭੱਟਾਚਾਰੀਆ, ਸਪਤਮੀ ਗੌੜਾ ਅਤੇ ਮੋਹਨ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਕਹਾਣੀ ਇੱਕ ਭਾਰਤੀ ਜੀਵ-ਵਿਗਿਆਨੀ ਦੀ ਸੱਚੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਦੇਸ਼ ਅਤੇ ਦੁਨੀਆ ਲਈ COVID-19 ਦੇ ਵਿਰੁੱਧ ਇੱਕ ਕਿਫਾਇਤੀ ਟੀਕਾ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਵੇਕ ਦੇ ਅਨੁਸਾਰ, ਇਹ ਭਾਰਤ ਦੀ "ਪਹਿਲੀ ਬਾਇਓ-ਸਾਇੰਸ" ਫਿਲਮ ਹੈ।