Shehnaaz Gill's Fan Inked A Tattoo: 'ਪੰਜਾਬ ਦੀ ਕੈਟਰੀਨਾ ਕੈਫ' ਯਾਨੀ ਸ਼ਹਿਨਾਜ਼ ਗਿੱਲ (Shehnaaz Gill) ਅੱਜ ਹਰ ਕਿਸੇ ਦੀ ਪਸੰਦੀਦਾ ਬਣ ਗਈ ਹੈ। ਉਨ੍ਹਾਂ ਦੀ ਜ਼ਬਰਦਸਤ ਫੈਨ ਫੌਲੋਇੰਗ ਹੈ। ਉਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਪ੍ਰਸ਼ੰਸਕ ਉਸ 'ਤੇ ਆਪਣਾ ਪਿਆਰ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਹੁਣ ਅਜਿਹਾ ਹੋਇਆ ਹੈ ਕਿ ਫੈਨ ਨੇ ਆਪਣੇ ਜੋਸ਼ 'ਚ ਆ ਕੇ ਇੱਕ ਨਵਾਂ ਕਾਰਨਾਮਾ ਕਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਇਕ ਲੜਕੀ ਆਪਣੀ ਨੇਕਲਾਇਨ 'ਤੇ ਬਨ ਦਾ ਟੈਟੂ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਉਸ ਦੀ ਸੱਜੇ ਗਰਦਨ 'ਤੇ ਸ਼ਹਿਨਾਜ਼ ਗਿੱਲ ਦਾ ਨਾਂ ਲਿਖਿਆ ਹੋਇਆ ਹੈ। ਇਸ ਵੀਡੀਓ ਨੂੰ ਸ਼ਹਿਨਾਜ਼ ਦੇ ਆਪਣੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ। ਇਹ ਫੈਨ ਨੇਪਾਲ ਦਾ ਰਹਿਣ ਵਾਲਾ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਖੁਦ ਦੱਸਿਆ ਹੈ ਕਿ ਉਹ ਨੇਪਾਲ (Nepal Fan) ਤੋਂ ਹੈ।

 






 

ਇਸ ਦੇ ਨਾਲ ਹੀ ਸ਼ਹਿਨਾਜ਼ ਲਈ ਇੱਕ ਖਾਸ ਸੰਦੇਸ਼ ਵੀ ਲਿਖਿਆ ਹੈ, 'ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਨ ਦਾ ਵਾਅਦਾ ਕਰਦਾ ਹਾਂ, ਸ਼ਹਿਨਾਜ਼ ਗਿੱਲ। ਮੈਂ ਹਮੇਸ਼ਾ ਸਮਰਥਨ ਕਰਾਂਗੀ। ਅੱਜ ਉਮਰ ਭਰ ਲਈ ਤੇਰਾ ਨਾਮ ਲਿਖਿਆ ਹੈ। ਇਹ ਨਾਮ ਬਿੱਗ ਬੌਸ 13 ਤੋਂ ਸ਼ੁਰੂ ਹੋਇਆ ਸੀ ਤੇ ਹੁਣ ਇਹ ਮੇਰੀ ਜ਼ਿੰਦਗੀ ਬਣ ਗਿਆ ਹੈ। ਤੁਹਾਡੀ ਨੇਪਾਲੀ ਪ੍ਰਸ਼ੰਸਕ, ਸਨਾ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਹਾਲ ਹੀ 'ਚ ਸ਼ਹਿਨਾਜ਼ ਗਿੱਲ ਖਰਾਬ ਦੌਰ 'ਚੋਂ ਬਾਹਰ ਆਈ ਹੈ।

ਉਨ੍ਹਾਂ ਕੰਮ 'ਤੇ ਵਾਪਸੀ ਕਰ ਲਈ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦਾ ਮਿਊਜ਼ੀਕਲ ਰੈਪ ਗੀਤ 'ਬੋਰਿੰਗ ਡੇ ਰੈਪ ਸੌਂਗ' (Boring Day Rap Song)  ਕਾਫੀ ਟ੍ਰੈਂਡ ਕਰ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਨਾਲ ਇਸ ਰੈਪ ਗੀਤ 'ਤੇ ਵੀਡੀਓ ਬਣਾਈ ਸੀ। ਲੋਕਾਂ ਨੇ ਉਨ੍ਹਾਂ ਦੇ ਕਿਊਟ ਅੰਦਾਜ਼ ਨੂੰ ਕਾਫੀ ਪਸੰਦ ਕੀਤਾ।