ਚੰਡੀਗੜ੍ਹ: ਮਿਊਜ਼ਿਕ ਇੰਡਸਟਰੀ ’ਚ ਹੈਪੀ ਰਾਏਕੋਟੀ ਦਾ ਅਕਸ ਸਦਾ ਵਿਵਾਦਾਂ ਤੋਂ ਦੂਰ ਹੀ ਰਿਹਾ ਹੈ। ਉਨ੍ਹਾਂ ਨੂੰ ਇੰਡਸਟਰੀ ’ਚ ਕਾਫ਼ੀ ਲੰਮਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੀ ਕਿਸੇ ਹੋਰ ਕਲਾਕਾਰ ਨਾਲ ਕਦੇ ਕੋਈ ਗੱਲਬਾਤ ਨਹੀਂ ਸੁਣੀ। ਉੱਧਰ ਸਿੱਧੂ ਮੂਸੇਵਾਲਾ ਜ਼ਿਆਦਾਤਰ ਵਿਵਾਦਾਂ ’ਚ ਹੀ ਘਿਰੇ ਰਹਿੰਦੇ ਹਨ।
ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਇੱਕ ਗੀਤ ‘El Chapo’ ਯੂਟਿਊਬ ’ਤੇ ਲੀਕ ਹੋ ਗਿਆ ਸੀ। ਉਹ ਲੀਕ ਹੋਇਆ ਸੰਸਕਰਣ ਵੀ ਤੁਰੰਤ ਹਿੱਟ ਹੋ ਗਿਆ ਸੀ ਤੇ ਉਸ ਟ੍ਰੈਕ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ਉਸ ਗੀਤ ਦੇ ਇੱਕ ਪੈਰੇ ਨੇ ਬਹੁਤ ਸਾਰੇ ਪ੍ਰਸ਼ਾਸਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਸੀ।
ਉਸ ਦੇ ਆਖ਼ਰੀ ਪੈਰੇ ’ਚ ਸਿੱਧੂ ਮੂਸੇਵਾਲਾ ਨੇ ਗੀਤਕਾਰਾਂ ਹੈਪੀ ਰਾਏਕੋਟੀ ਤੇ ਨਰਿੰਦਰ ਬਾਠ ’ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਕਲਾਕਾਰਾਂ ਦੇ ਪ੍ਰਸ਼ੰਸਕ ਆਨਲਾਈਨ ਭਿੜ ਗਏ ਸਨ। ਤਦ ਇੰਝ ਜਾਪਣ ਲੱਗਾ ਸੀ ਕਿ ਹੈਪੀ ਰਾਏਕੋਟੀ ਤੇ ਸਿੱਧੂ ਮੂਸੇਵਾਲਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਪਰ ਤਦ ਹੀ ਹੈਪੀ ਰਾਏਕੋਟੀ ਨੇ ਇਹ ਸਭ ਕੁਝ ਖ਼ਤਮ ਕਰਨ ਬਾਰੇ ਗੱਲ ਕੀਤੀ ਸੀ।
ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਇੰਕਸ਼ਾਫ਼ ਕੀਤਾ ਕਿ ਭਾਵੇਂ ਸਿੱਧੂ ਨੇ ਉਨ੍ਹਾਂ ਉੱਤੇ ਟਿੱਪਣੀ ਕੀਤੀ ਸੀ। ਉਹ ਗੀਤ ਸਾਲ 2015 ’ਚ ਲਿਖਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨਾਲ ਨਿਜੀ ਤੌਰ ’ਤੇ ਗੱਲ ਕੀਤੀ ਸੀ। ਉਹ ਕੋਈ ਵਿਵਾਦ ਨਹੀਂ ਚਾਹੁੰਦੇ ਤੇ ਉਹ ਗੀਤ ਸਾਲ 2015 ’ਚ ਲਿਖਿਆ ਗਿਆ ਸੀ।
ਹੈਪੀ ਰਾਏਕੋਟੀ ਨੇ ਸਪੱਸ਼ਟ ਕੀਤਾਸੀ ਕਿ ਉਨ੍ਹਾਂ ਨੂੰ ਗੀਤ ਵਿੱਚ ਆਪਣਾ ਨਾਂ ਸੁਣ ਕੇ ਬਿਲਕੁਲ ਵੀ ਬੁਰਾ ਨਹੀਂ ਲੱਗਾ। ਉਹ ਸਿੱਧੂ ਮੂਸੇਵਾਲਾ ਨੂੰ ‘ਸੋ ਹਾਈ’ ਦੀ ਸਫ਼ਲਤਾ ਤੋਂ ਬਾਅਦ ਮਿਲੇ ਸਨ ਤੇ ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਸੀ।
ਸਿੱਧੂ ਮੂਸੇਵਾਲਾ ਨੇ ਹੈਪੀ ਰਾਏਕੋਟੀ ਦਾ ਗੀਤ ‘ਜ਼ਮਾਨਾ’ ਆਪਣੀਆਂ ਸਨੈਪਚੈਟ ਸਟੋਰੀਜ਼ ਚਲਾਇਆ ਸੀ। ਇੰਝ ਦੋਵੇਂ ਕਲਾਕਾਰਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਸੀ। ਹੈਪੀ ਰਾਏਕੋਟੀ ਨੇ ਇਹ ਇੰਕਸ਼ਾਫ਼ ਵੀ ਕੀਤਾ ਕਿ ਉਨ੍ਹਾਂ ਨੂੰ ਸਿੱਧੂ ਉੱਤੇ ਮਾਣ ਹੈ ਕਿਉਂਕਿ ਉਹ ਆਪਣਾ ਤੇ ਪੰਜਾਬੀ ਇੰਡਸਟਰੀ ਦਾ ਨਾਂ ਪੂਰੇ ਵਿਸ਼ਵ ਪੱਧਰ ਉੱਤੇ ਲੈ ਕੇ ਗਏ ਹਨ।
ਨਰਿੰਦਰ ਬਾਠ ਨੇ ਵੀ ਇਸ ਮੁੱਦੇ ਉੱਤੇ ਇੱਕ ਇੰਟਰਵਿਊ ਦੌਰਾਨ ਗੱਲ ਕਰਦਿਆਂ ਦੱਸਿਆ ਸੀ ਕਿ ਲੀਕ ਹੋਏ ਵਰਜ਼ਨ ਵਿੱਚ ਉਹ ਸਤਰ ਸ਼ਾਮਲ ਕੀਤੀ ਗਈ ਸੀ ਪਰ ਅਧਿਕਾਰਤ ਗੀਤ ਵਿੱਚ ਅਜਿਹਾ ਕੁਝ ਨਹੀਂ ਸੀ।
ਇਹ ਚੰਗਾ ਹੈ ਕਿ ਉਨ੍ਹਾਂ ਸਤਰਾਂ ਦੇ ਬਾਵਜੂਦ ਕਿਸੇ ਵੀ ਕਲਾਕਾਰ ਨੇ ਉਨ੍ਹਾਂ ਨੂੰ ਨਿਜੀ ਤੌਰ ਉੱਤੇ ਨਹੀਂ ਲਿਆ ਸੀ ਤੇ ਸਿੱਧੂ ਦਾ ਸਮਰਥਨ ਹੀ ਕੀਤਾ ਸੀ। ਸਿੱਧੂ ਮੂਸੇਵਾਲਾ ਨੇ ਹੈਪੀ ਰਾਏਕੋਟੀ ਤੋਂ ਮੁਆਫ਼ੀ ਵੀ ਮੰਗੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਖ਼ੁਦ ਕਿੰਨੇ ਅਦਭੁਤ ਵਿਅਕਤੀ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ