ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਕਿਸਾਨ ਅੰਦੋਲਨ ਦੇ ਖਿਲਾਫ ਲਗਾਤਾਰ ਡਟੀ ਹੋਈ ਹੈ। ਉਹ ਲਗਾਤਾਰ ਟਵੀਟਸ ਰਾਹੀਂ ਕਿਸਾਨ ਅੰਦੋਲਨ ਤੇ ਪੰਜਾਬ ਦੇ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ। ਆਪਣੇ ਕਈ ਟਵੀਟਸ ਵਿੱਚ ਉਸ ਨੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ। ਇਸ ਮਗਰੋਂ ਕੰਗਨਾ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਉੱਠੀ ਹੈ।


ਦਰਅਸਲ, ਕੰਗਨਾ ਦੇ ਇਨ੍ਹਾਂ ਟਵੀਟਸ ਮਗਰੋਂ ਪੰਜਾਬ ਗਾਇਕ ਜਸਬੀਰ ਜੱਸੀ ਨੇ ਵੀ ਟਵੀਟ ਕਰਕੇ ਸਵਾਲ ਚੁੱਕੇ ਹਨ ਤੇ ਕੰਗਨਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਜੱਸੀ ਦਾ ਇਹ ਟਵੀਟ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਵੀ ਇਸ ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।

ਕੰਗਨਾ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਮੰਗ ਕਰਦੇ ਹੋਏ ਜੱਸੀ ਨੇ ਟਵੀਟ ਕੀਤਾ,"ਮੈਂ ਦਿੱਲੀ ਪੁਲਿਸ ਅਤੇ ਦੇਸ਼ ਦੇ ਸਾਰੇ ਕਾਨੂੰਨੀ ਵਕੀਲਾਂ ਤੋਂ ਇੱਕ ਬਹੁਤ ਮਹੱਤਵਪੂਰਨ ਜਵਾਬ ਜਾਣਨਾ ਚਾਹੁੰਦਾ ਹਾਂ ਕਿ ਜੇ ਕੋਈ ਵਿਅਕਤੀ ਜਾਂ ਭਾਈਚਾਰਾ ਅੱਤਵਾਦੀ ਨਹੀਂ ਹੈ ਤੇ ਕੋਈ ਹੋਰ ਉਸ ਨੂੰ ਅੱਤਵਾਦੀ ਕਹਿੰਦਾ ਹੈ, ਤਾਂ ਕੀ ਉਸ 'ਤੇ ਕੋਈ ਕੇਸ ਨਹੀਂ ਹੋ ਸਕਦਾ, ਜਾਂ ਉਸ ਨੂੰ ਜੇਲ੍ਹ ਵਿੱਚ ਨਹੀਂ ਸੁੱਟਿਆ ਜਾ ਸਕਦਾ?