YRF Announces Release Date: ਆਦਿਤਿਆ ਚੋਪੜਾ ਦੀ ਯਸ਼ਰਾਜ ਫਿਲਮਜ਼ ਨੇ ਆਪਣੀਆਂ ਚਾਰ ਵੱਡੀਆਂ ਫਿਲਮਾਂ ਬੰਟੀ ਔਰ ਬਬਲੀ 2, ਪ੍ਰਿਥਵੀਰਾਜ, ਜਯੇਸ਼ਭਾਈ ਜੋਰਦਾਰ ਤੇ ਸ਼ਮਸ਼ੇਰਾ ਦੀ ਰਿਲੀਜ਼ ਤਰੀਕਾਂ ਦਾ ਐਲਾਨ ਕੀਤਾ ਹੈ। 



ਫਿਲਮ ਬੰਟੀ ਔਰ ਬਬਲੀ 2 ਵਿੱਚ ਸੈਫ ਅਲੀ ਖਾਨ, ਰਾਣੀ ਮੁਖਰਜੀ, ਸਿਧਾਂਤ ਚਤੁਰਵੇਦੀ ਤੇ ਨਵੋਦਿਤ ਸ਼ਰਵਰੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 19 ਨਵੰਬਰ, 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਵਰੁਣ ਵੀ ਸ਼ਰਮਾ ਕਰ ਰਹੇ ਹਨ।


 


ਪ੍ਰਿਥਵੀਰਾਜ ਅਕਸ਼ੇ ਕੁਮਾਰ ਦੀ ਪਹਿਲੀ ਪੀਰੀਅਡ ਡਰਾਮਾ ਫ਼ਿਲਮ ਹੈ। ਜਿਸ ਦੇ ਲਈ 21 ਜਨਵਰੀ 2022 ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਅਗਲੇ ਮਹੀਨੇ ਯਾਨੀ ਕਿ 25 ਫਰਵਰੀ ਨੂੰ ਰਣਵੀਰ ਸਿੰਘ ਸਟਾਰਰ ਫ਼ਿਲਮ ਜਾਏਸ਼ਾਭਾਈ ਜ਼ੋਰਦਾਰ ਪਰਦੇ 'ਤੇ ਉਤਰੇਗੀ। ਇਸ ਫ਼ਿਲਮ ਦਾ ਸ਼ੂਟ ਕਾਫੀ ਅਰਸੇ ਤੋਂ ਖਤਮ ਹੋ ਚੁੱਕਾ ਹੈ। ਰਣਵੀਰ ਸਿੰਘ ਤੋਂ ਬਾਅਦ ਹੁਣ ਬਾਰੀ ਹੈ ਰਣਬੀਰ ਕਪੂਰ ਦੀ। ਜੋ ਸ਼ਮਸ਼ੇਰਾ ਦੇ ਕਿਰਦਾਰ 'ਚ 18 ਮਾਰਚ 2022 ਨੂੰ ਸਿਲਵਰ ਸਕ੍ਰੀਨ 'ਤੇ ਆਉਣਗੇ। 


 


ਦਸ ਦਈਏ ਕਿ ਮਹਾਰਾਸ਼ਟਰ ਸਰਕਾਰ ਨੇ 22 ਅਕਤੂਬਰ ਤੋਂ ਮਹਾਰਾਸ਼ਟਰ ਵਿੱਚ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦਾ ਐਲਾਨ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਜਲਦੀ ਹੀ ਸਿਨੇਮਾਘਰਾਂ ਨੂੰ ਖੋਲ੍ਹਣ ਲਈ ਇੱਕ ਐਸਓਪੀ ਜਾਰੀ ਕੀਤੀ ਜਾਵੇਗੀ। ਥੀਏਟਰ ਖੋਲ੍ਹਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਐਲਾਨ ਦੇ ਨਾਲ, ਮਸ਼ਹੂਰ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਆਪਣੀ ਫਿਲਮ ਸੂਰਿਆਵੰਸ਼ੀ ਦੀ ਰਿਲੀਜ਼ ਦਾ ਹਿੰਟ ਦੇ ਦਿੱਤਾ ਹੈ, ਜੋ ਪਿਛਲੇ ਡੇਢ ਸਾਲ ਤੋਂ ਲਟਕੀ ਹੋਈ ਹੈ।


 

ਊਧਵ ਠਾਕਰੇ ਨੂੰ ਮਿਲਣ ਤੋਂ ਬਾਅਦ ਰੋਹਿਤ ਨੇ ਕਿਹਾ ਕਿ 22 ਅਕਤੂਬਰ ਤੋਂ ਮਹਾਰਾਸ਼ਟਰ ਵਿੱਚ ਸਿਨੇਮਾਘਰ ਖੋਲ੍ਹਣ ਲਈ ਮਾਨਯੋਗ ਮੁੱਖ ਮੰਤਰੀ ਊਧਵ ਠਾਕਰੇ ਦਾ ਧੰਨਵਾਦ। ਅਤੇ ਹੁਣ ਫਾਇਨਲੀ, ਅਸੀਂ ਕਹਿ ਸਕਦੇ ਹਾਂ ਕਿ ਇਹ ਦੀਵਾਲੀ ... ਪੁਲਿਸ ਆ ਰਹੀ ਹੈ। ਰਿਪੋਰਟਸ ਮੁਤਾਬਕ ਰੋਹਿਤ ਦਿਵਾਲੀ ਦੇ ਮੌਕੇ ਆਪਣੀ ਫਿਲਮ ਸੂਰਿਆਵੰਸ਼ੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਰੋਹਿਤ ਪਿਛਲੇ ਡੇਢ ਸਾਲ ਤੋਂ ਆਪਣੀ ਮਲਟੀਸਟਾਰਰ ਅਤੇ ਵੱਡੇ ਬਜਟ ਦੀ ਫਿਲਮ ਸੂਰਿਆਵੰਸ਼ੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਉਡੀਕ ਕਰ ਰਹੇ ਹਨ।

 

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904