ਮਨਵੀਰ ਕੌਰ ਰੰਧਾਵਾ ਦੀ ਖਾਸ ਰਿਪੇਰਟ


ਚੰਡੀਗੜ੍ਹ: ਸੁਪਰੀਮ ਕੋਰਟ ਦੀ ਫੱਟਕਾਰ ਤੋਂ ਬਾਅਦ ਵੀ ਪੰਜਾਬ ਵਿਚ ਪਰਾਲੀ ਸਾੜਨ ਦੀ ਪ੍ਰਕਿਰਿਆ ਰੁਕਣ ਦਾ ਨਾਂ ਨਹੀਂ ਲੈ ਰਹੀ। ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੈ ਗਈ ਹੈ। ਦੱਸ ਦਈਏ ਕਿ 22 ਜੁਲਾਈ ਤੱਕ ਪਰਾਲੀ ਸਾੜਨ ਦੇ 10,775 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਹ ਅੰਕੜਾ 4,085 ਸੀ।

ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿ ਰਹੀ ਹੈ ਕਿਉਂਕਿ ਇਹ ਨਾ ਸਿਰਫ ਧਰਤੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਕਈ ਸਿਹਤ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ।

ਪੰਜਾਬ ਵਿਚ ਹਰ ਸਾਲ ਪੈਦਾਵਾਰ 19.7 ਮਿਲੀਅਨ ਟਨ ਝੋਨੇ ਦੀ 75% ਦੇ ਨਾਲ ਪਰਾਲੀ ਦੀ ਸਮੱਸਿਆ ਹੁਣ ਖਤਰਨਾਕ ਰੂਪ ਧਾਰਨ ਕਰ ਗਈ ਹੈ, ਜਿਸ ਨਾਲ ਮਿੱਟੀ ਲਈ ਜੈਵਿਕ ਪਦਾਰਥਾਂ ਦਾ ਨੁਕਸਾਨ ਹੋਣਾ, ਹਵਾ ਦੀ ਕੁਆਲਟੀ ਅਤੇ ਉੱਚ ਐਸਪੀਐਮ ਦਾ ਪੱਧਰ ਵੀ ਵਿਗੜ ਰਿਹਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੀਪੀਸੀਬੀ ਵਲੋਂ ਸੈਟੇਲਾਈਟ ਚਿੱਤਰ ਵਿੱਚ ਵਿਜ਼ਿਅਲ ਇਨਫਰਾਰੈੱਡ ਇਮੇਜਿੰਗ ਰੇਡੀਓਮੀਟਰ ਸੂਟ ਕਰ ਕਬਜ਼ੇ ਵਿੱਚ ਲਿਆ ਹੈ।

ਪਰਾਲੀ ਸਾੜਨ ਦੇ ਵਧ ਰਹੇ ਕੇਸਾਂ ਕਾਰਨ ਹਵਾ ਦੀ ਗੁਣਵੱਤਾ ਵੀ ਨਿਰੰਤਰ ਗਿਰਾਵਟ ਨਾਲ ਆ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਪਹਿਲਾਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ ਅਤੇ ਪਟਿਆਲਾ ਵਿੱਚ ਹੀ ਏਕਿਯੂਆਈ (ਏਅਰ ਕੁਆਲਟੀ ਇੰਡੈਕਸ) ਦੀ ਜਾਂਚ ਕਰਦਾ ਸੀ। ਇਸ ਸਾਲ ਪੀਪੀਸੀਬੀ ਨੇ 48 ਮੈਨੂਅਲ ਮਸ਼ੀਨਾਂ ਸਥਾਪਤ ਕੀਤੀਆਂ ਹਨ, ਜਿਨ੍ਹਾਂ ਚੋਂ 24 ਪਿੰਡਾਂ ਵਿਚ ਹਵਾ ਦੀ ਗੁਣਵੱਤਾ ਦੀ ਜਾਂਚ ਲਈ ਲਗਾਈਆਂ ਗਈਆਂ ਹਨ।

ਪਰਾਲੀ ਸਾੜਨ ਦੇ ਸਭ ਤੋਂ ਵੱਧ 2326 ਮਾਮਲੇ ਤਰਨਤਾਰਨ ਵਿਚ ਦਰਜ ਕੀਤੇ ਗਏ ਹਨ। ਅੰਮ੍ਰਿਤਸਰ ਵਿਚ 1730 ਅਤੇ ਫਿਰੋਜ਼ਪੁਰ ਵਿਚ 1257 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ 908 ਮਾਮਲਿਆਂ ਦੇ ਨਾਲ ਚੌਥੇ ਨੰਬਰ 'ਤੇ ਹੈ। ਪਠਾਨਕੋਟ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਸਭ ਤੋਂ ਘੱਟ ਪੰਜ ਮਾਮਲੇ ਦਰਜ ਹੋਏ ਹਨ।

ਖੇਤੀ ਕਾਨੂੰਨ ਨੂੰ ਲੈ ਕੇ PM ਮੋਦੀ ਨੇ ਕਰ ਦਿੱਤੀ ਕੋਰੀ ਨਾਂਹ

ਪਰਾਲੀ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਣ ਵੀ ਵੱਧਦਾ ਹੈ ਅਤੇ ਸਾਹ ਦੀ ਨਾਲੀ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਨੂੰ ਵਧਾਉਂਦੀ ਹੈ। ਇਸ ਦੇ ਨਾਲ ਹੀ ਸ਼ਹਿਰ ਅਤੇ ਆਸ ਪਾਸ ਦੇ ਵੱਖ-ਵੱਖ ਹਸਪਤਾਲਾਂ ਵਿੱਚ ਅਜਿਹੀਆਂ ਬਿਮਾਰੀਆਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਫਸਲਾਂ ਦੀ ਰਹਿੰਦ-ਖੂੰਹਦ ਸਾੜਣ ਨਾਲ ਲਾਲ ਲਹੂ ਦੇ ਸੈੱਲ (ਆਰਬੀਸੀ) ਦੀ ਗਿਣਤੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਸਰੀਰ ਵਿਚ ਆਕਸੀਜਨ ਲਿਜਾਣ ਦੀ ਸਮਰੱਥਾ 'ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ।

ਕੇਸ ਦਰਜ ਹੋਣ 'ਤੇ ਭੜਕ ਰਹੇ ਹਨ ਕਿਸਾਨ:

ਮਾਨਸਾ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਅਤੇ ਜ਼ਿਲ੍ਹੇ ਵਿੱਚ ਡਿਪਟੀ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਹੁਣ ਤੱਕ ਤਕਰੀਬਨ 25 ਐਫਆਈਆਰ ਦਰਜ ਕੀਤੀਆਂ। ਕਿਸਾਨ ਇਸ ਕਾਰਵਾਈ ਨੂੰ ਲੈ ਕੇ ਭੜਕ ਗਏ ਅਤੇ ਕਿਸਾਨਾਂ ਨੇ ਤੁਰੰਤ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ।

ਦੱਸ ਦਈਏ ਕਿ ਜ਼ਿਆਦਾਤਰ ਐਫਆਈਆਰ ਅਣਪਛਾਤੇ ਕਿਸਾਨਾਂ ਖ਼ਿਲਾਫ਼ ਦਰਜ ਕੀਤੀ ਗਈ ਹੈ, ਅਤੇ ਧਾਰਾ 188 (ਜਨਤਕ ਸੇਵਕ ਵਲੋਂ ਨਿਯਮਿਤ ਤੌਰ 'ਤੇ ਜਾਰੀ ਕੀਤੇ ਗਏ ਹੁਕਮ ਦੀ ਉਲੰਘਣਾ) ਦੇ ਤਹਿਤ IPC ਤਹਿਤ ਦਰਜ ਕੀਤੀ ਗਈ ਹੈ।

ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਦੇ ਹਨ, ਪਰ ਉਨ੍ਹਾਂ ਕੋਲ ਇਸ ਦਾ ਕੋਈ ਹੈਰ ਹੱਲ ਨਹੀਂ ਹੈ।

ਇਸੇ ਤਰ੍ਹਾਂ ਬੱਸੀ ਪਠਾਣਾ ਵਿਚ ਪਰਾਲੀ ਸਾੜਨ ਦੇ 16 ਕੇਸ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਗੁੱਸੇ ਵਿਚ ਆ ਗਏ ਹਨ। ਕਿਸਾਨਾਂ ਨੇ ਸ਼ੁੱਕਰਵਾਰ ਨੂੰ ਫਤਿਹਗੜ ਸਾਹਿਬ ਰੇਲਵੇ ਸਟੇਸ਼ਨ ਨੇੜੇ ਜਨਤਕ ਤੌਰ 'ਤੇ ਪਰਾਲੀ ਸਾੜ ਕੇ ਐਸਡੀਐਮ ਨੂੰ ਚੁਣੌਤੀ ਦਿੱਤੀ। ਇਸ ਦੇ ਨਾਲ ਹੀ ਬੱਸੀ ਪਠਾਣਾ ਦੇ ਐਸਡੀਐਮ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਟੀਮ ਨੇ 16 ਚਲਾਨ ਕੀਤੇ ਹਨ। ਅੱਗੇ ਵੀ ਕਾਰਵਾਈ ਜਾਰੀ ਰਹੇਗੀ।

ਡੋਨਾਲਡ ਟਰੰਪ ਨੇ ਕੀਤੀ ਭਾਰਤ ਦੀ ਆਲੋਚਨਾ, ਹੁਣ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ 'ਹਾਉਡੀ ਮੋਦੀ'

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904