Brain Temperature:  ਅਕਸਰ ਜਦੋਂ ਸਾਡੀ ਕਿਸੇ ਨਾਲ ਬਹਿਸ ਜਾਂ ਲੜਾਈ ਹੁੰਦੀ ਹੈ, ਤਾਂ ਦੂਜਾ ਵਿਅਕਤੀ ਕਹਿੰਦਾ ਹੈ, ਮੇਰੇ ਨਾਲ ਗੱਲ ਨਾ ਕਰੋ, ਮੇਰਾ ਦਿਮਾਗ ਗਰਮ ਹੋ ਰਿਹਾ ਹੈ।  ਅਜਿਹੀ ਸਥਿਤੀ ਵਿੱਚ ਇਸ ਗੱਲ ਨੂੰ ਅਕਸਰ ਮੁਹਾਵਰੇ ਵਜੋਂ ਲਿਆ ਜਾਂਦਾ ਹੈ।


ਹਾਲਾਂਕਿ, ਅਸੀਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਹਾਂ ਕਿ ਕੀ ਦਿਮਾਗ ਅਸਲ ਵਿੱਚ ਸਰੀਰ ਨਾਲੋਂ ਗਰਮ ਹੁੰਦਾ ਹੈ ਜਾਂ ਨਹੀਂ ਅਤੇ ਦੁਪਹਿਰ ਅਤੇ ਸ਼ਾਮ ਨੂੰ ਦਿਮਾਗ ਦੇ ਤਾਪਮਾਨ ਵਿੱਚ ਵੀ ਅੰਤਰ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਔਰਤਾਂ ਦਾ ਦਿਮਾਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਗਰਮ ਹੁੰਦਾ ਹੈ? ਆਓ ਇਸ ਪਿੱਛੇ ਵਿਗਿਆਨ ਨੂੰ ਸਮਝੀਏ।



ਸਰੀਰ ਨਾਲੋਂ ਦਿਮਾਗ ਕਿੰਨਾ ਗਰਮ ਹੈ?


ਬ੍ਰੇਨ ਜਰਨਲ ਵਿੱਚ ਇੱਕ ਬ੍ਰਿਟਿਸ਼ ਖੋਜ ਸਮੂਹ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਇੱਕ ਸਿਹਤਮੰਦ ਦਿਮਾਗ ਬਾਕੀ ਮਨੁੱਖੀ ਸਰੀਰ ਦੇ ਮੁਕਾਬਲੇ ਬਹੁਤ ਗਰਮ ਹੁੰਦਾ ਹੈ। ਸਾਡੇ ਦਿਮਾਗ ਦਾ ਔਸਤ ਤਾਪਮਾਨ 38.5 ਡਿਗਰੀ ਸੈਲਸੀਅਸ ਹੈ, ਜੋ ਸਾਡੇ ਪੂਰੇ ਸਰੀਰ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਖੋਜ ਮੁਤਾਬਕ ਸਾਡੇ ਦਿਮਾਗ ਦੇ ਡੂੰਘੇ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਬਣਿਆ ਰਹਿੰਦਾ ਹੈ। 


 


ਕੀ ਔਰਤਾਂ ਦਾ ਦਿਮਾਗ ਮਰਦਾਂ ਨਾਲੋਂ ਜ਼ਿਆਦਾ ਗਰਮ ਰਹਿੰਦਾ ?


ਖੋਜ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਦਾ ਦਿਮਾਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਗਰਮ ਹੁੰਦਾ ਹੈ। ਮਰਦਾਂ ਦੇ ਮਾਮਲੇ ਵਿਚ ਦਿਮਾਗ ਦੇ ਇਕ ਹਿੱਸੇ ਥੈਲੇਮਸ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਦਿਮਾਗ ਦੇ ਇਸ ਸਥਾਨ 'ਤੇ ਤਾਪਮਾਨ 40.90 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਔਸਤ ਤਾਪਮਾਨ ਤੋਂ ਵੱਧ ਹੈ। ਇਹ ਪਾਇਆ ਗਿਆ ਹੈ ਕਿ ਔਰਤਾਂ ਦਾ ਦਿਮਾਗ ਮਰਦਾਂ ਦੇ ਮੁਕਾਬਲੇ 0.4 ਡਿਗਰੀ ਸੈਲਸੀਅਸ ਵੱਧ ਹੁੰਦਾ ਹੈ।


ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਕਿ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਤਾਪਮਾਨ ਵਧਣ ਦਾ ਕਾਰਨ ਔਰਤਾਂ 'ਚ ਮਾਹਵਾਰੀ ਦਾ ਹੋਣਾ ਹੋ ਸਕਦਾ ਹੈ। ਇਸ ਦੇ ਨਾਲ ਹੀ ਵਧਦੀ ਉਮਰ ਵੀ ਦਿਮਾਗ ਦਾ ਤਾਪਮਾਨ ਵਧਣ ਦਾ ਕਾਰਨ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਜਿਵੇਂ-ਜਿਵੇਂ ਉਮਰ ਵਧਦੀ ਹੈ, ਦਿਮਾਗ ਦਾ ਤਾਪਮਾਨ ਵੀ ਵਧਦਾ ਹੈ।


 



 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।