ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹਨਾਂ ਦੀ ਇਹ ਪਰਫੈਕਟ ਫੋਟੋ ਕਿਸਨੇ ਲਈ ਅਤੇ ਇਹ ਭਾਰਤੀ ਮੁਦਰਾ 'ਤੇ ਕਿਵੇਂ ਛਪੀ? ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਨੋਟ 'ਤੇ ਛਪੀ ਮਹਾਤਮਾ ਗਾਂਧੀ ਦੀ ਤਸਵੀਰ ਅਸਲੀ ਨਹੀਂ ਹੈ, ਸਗੋਂ ਇਕ ਕੈਰੀਕੇਚਰ ਹੈ।


ਪਰ ਅਸਲ ਵਿੱਚ ਬਾਪੂ ਦੇ ਚਿਹਰੇ ਦੀ ਇਹ ਫੋਟੋ ਇੱਕ ਵੱਡੀ ਫੋਟੋ ਕ੍ਰੌਪ ਕਰਕੇ ਲਈ ਗਈ ਹੈ।ਮਹਾਤਮਾ ਗਾਂਧੀ ਦੀ ਇਹ ਤਸਵੀਰ ਕਿਸੇ ਅਣਪਛਾਤੇ ਫੋਟੋਗ੍ਰਾਫਰ ਨੇ ਅਪ੍ਰੈਲ 1946 ਵਿੱਚ ਲਈ ਸੀ।


ਇਹ ਫੋਟੋ ਉਦੋਂ ਲਈ ਗਈ ਸੀ ਜਦੋਂ ਮਹਾਤਮਾ ਗਾਂਧੀ ਬ੍ਰਿਟਿਸ਼ ਰਾਜਨੇਤਾ ਲਾਰਡ ਫਰੈਡਰਿਕ ਵਿਲੀਅਮ ਪੈਥਿਕ-ਲਾਰੈਂਸ ਨੂੰ ਮਿਲਣ ਗਏ ਸਨ। ਲਾਰਡ ਫਰੈਡਰਿਕ ਨੂੰ ਭਾਰਤ ਅਤੇ ਬਰਮਾ ਦੇ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ।


ਇਹ ਫੋਟੋ ਭਾਰਤ ਦੇ ਉਸ ਸਮੇਂ ਦੇ ਵਾਇਸਰਾਏ ਦੇ ਘਰ ਲਈ ਗਈ ਸੀ, ਜਿਸ ਨੂੰ ਅਸੀਂ ਅੱਜ ਰਾਸ਼ਟਰਪਤੀ ਭਵਨ ਵਜੋਂ ਜਾਣਦੇ ਹਾਂ।ਭਾਰਤੀ ਰਿਜ਼ਰਵ ਬੈਂਕ ਨੇ ਜੂਨ 1996 ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ 10 ਅਤੇ 100 ਰੁਪਏ ਦੇ ਨੋਟ ਜਾਰੀ ਕੀਤੇ ਸਨ।


ਇਹਨਾਂ ਨੂੰ ਗਾਂਧੀ ਸੀਰੀਜ਼ ਬੈਂਕ ਨੋਟ ਵੀ ਕਿਹਾ ਜਾਂਦਾ ਹੈ। ਇਨ੍ਹਾਂ ਨੋਟਾਂ 'ਤੇ ਬਾਪੂ ਦੀ ਅਸਲੀ ਫੋਟੋ ਦਾ ਸ਼ੀਸ਼ਾ ਛਪਿਆ ਹੋਇਆ ਸੀ।


ਕੁਝ ਮਹੀਨਿਆਂ ਵਿੱਚ, ਗਾਂਧੀ ਸੀਰੀਜ਼ ਦੇ ਹੋਰ ਨੋਟ ਜਿਵੇਂ ਕਿ ਮਾਰਚ 1997 ਵਿੱਚ 50 ਰੁਪਏ ਅਤੇ ਅਕਤੂਬਰ 1997 ਵਿੱਚ 500 ਰੁਪਏ ਦੇ ਨੋਟ ਜਾਰੀ ਕੀਤੇ ਗਏ। ਇਸੇ ਤਰ੍ਹਾਂ ਗਾਂਧੀ ਸੀਰੀਜ਼ ਤਹਿਤ ਨਵੰਬਰ 2000 ਵਿੱਚ 1000 ਰੁਪਏ, ਅਗਸਤ 2001 ਵਿੱਚ 20 ਰੁਪਏ ਅਤੇ ਨਵੰਬਰ 2001 ਵਿੱਚ 5 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ।


500 ਅਤੇ 2000 ਰੁਪਏ ਦੇ ਨਵੇਂ ਨੋਟ ਵੀ ਗਾਂਧੀ ਸੀਰੀਜ਼ ਦੇ ਬੈਂਕ ਨੋਟ ਹਨ। ਇਸ ਤੋਂ ਪਹਿਲਾਂ RBI ਦੁਆਰਾ ਸ਼ੇਰ ਕੈਪੀਟਲ ਸੀਰੀਜ਼ ਦੇ ਬੈਂਕ ਨੋਟ ਜਾਰੀ ਕੀਤੇ ਗਏ ਸਨ।


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ