ਬੱਬਲਗਮ ਨੂੰ ਲੈ ਕੇ ਲੋਕਾਂ 'ਚ ਵੱਖ ਵੱਖ ਤਰ੍ਹਾਂ ਦਾ ਕ੍ਰੇਜ਼ ਹੈ। ਬੱਬਲਗਮ ਚਬਾਉਣ ਦਾ ਹਰ ਕਿਸੇ ਦਾ ਆਪਣਾ ਕਾਰਨ ਹੁੰਦਾ ਹੈ। ਕੁਝ ਕਹਿੰਦੇ ਹਨ ਕਿ ਇਹ ਚਿਹਰੇ ਤੋਂ ਚਰਬੀ ਨੂੰ ਦੂਰ ਕਰੇਗਾ, ਕੁਝ ਜਬਾੜੇ ਦੀ ਲਾਈਨ ਨੂੰ ਸੁਧਾਰਨਾ ਚਾਹੁੰਦੇ ਹਨ, ਅਤੇ ਕੁਝ ਨੂੰ ਲੱਗਦਾ ਹੈ ਕਿ ਇਹ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਬੱਬਲਗਮ ਚਬਾਉਣ ਵੇਲੇ ਨੌਜਵਾਨ ਆਪਣੀ ਸ਼ਕਤੀ ਅਤੇ ਰੁਤਬੇ ਨੂੰ ਮਹਿਸੂਸ ਕਰਦੇ ਹਨ। ਬੱਚੇ ਇਸ ਦੇ ਗੁਬਾਰੇ ਨੂੰ ਫੁਲਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਪੂਰੀ ਦੁਨੀਆ ਦੀ ਖੁਸ਼ੀ ਮਿਲ ਗਈ ਹੋਵੇ। ਹਾਲਾਂਕਿ ਬੱਬਲਗਮ ਚਬਾਉਂਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਗਲਤੀ ਨਾਲ ਇਸ ਨੂੰ ਸਰੀਰ ਦੇ ਅੰਦਰ ਹੀ ਨਿਗਲ ਲੈਂਦੇ ਹਨ। ਬੱਬਲਗਮ ਦੇ ਸਰੀਰ ਵਿੱਚ ਦਾਖਲ ਹੋਣ 'ਤੇ ਇਸ ਦੇ ਨੁਕਸਾਨ ਬਾਰੇ ਵੱਖ-ਵੱਖ ਗੱਲਾਂ ਹਨ। ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਅਤੇ ਇਹ ਅੰਤੜੀਆਂ ਨਾਲ ਚਿਪਕ ਜਾਂਦਾ ਹੈ।
ਦੱਸ ਦਈਏ ਕਿ ਇਹ ਕੁਝ ਮਾਮਲਿਆਂ ਵਿੱਚ ਸੱਚ ਵੀ ਹੈ।ਪਰ ਆਮ ਤੌਰ 'ਤੇ ਜਦੋਂ ਬੱਬਲਗਮ ਨੂੰ ਨਿਗਲਿਆ ਜਾਂਦਾ ਹੈ, ਤਾਂ ਇਹ ਸਰੀਰ ਤੋਂ ਉਸੇ ਤਰ੍ਹਾਂ ਬਾਹਰ ਨਿਕਲਦਾ ਹੈ ਜਿਵੇਂ ਕੋਈ ਹੋਰ ਪਦਾਰਥ ਮਲ ਰਾਹੀਂ ਬਾਹਰ ਨਿਕਲਦਾ ਹੈ। ਬਾਲਗਾਂ ਦੇ ਮੁਕਾਬਲੇ ਬੱਚਿਆਂ ਨੂੰ ਬੱਬਲਗਮ ਨਾਲ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ 'ਚ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਆਮ ਤੌਰ 'ਤੇ ਬੱਬਲਗਮ ਨੂੰ ਸਰੀਰ ਤੋਂ ਬਾਹਰ ਨਿਕਲਣ ਲਈ ਇਕ ਤੋਂ ਦੋ ਦਿਨ ਲੱਗ ਜਾਂਦੇ ਹਨ। ਰਬੜੀ ਹੋਣ ਕਾਰਨ ਇਸ ਨੂੰ ਸਰੀਰ ਵਿੱਚੋਂ ਲੰਘਣ ਵਿੱਚ ਥੋੜ੍ਹਾ ਹੋਰ ਸਮਾਂ ਲੱਗਦਾ ਹੈ। ਜੇਕਰ ਸਰੀਰ ਇੱਕ ਦਿਨ ਵਿੱਚ ਬੱਬਲਗਮ ਨੂੰ ਬਾਹਰ ਕੱਢਣ ਵਿੱਚ ਸਮਰੱਥ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਜੇਕਰ ਬੱਬਲਗਮ ਸਰੀਰ 'ਚੋਂ ਬਾਹਰ ਨਹੀਂ ਨਿਕਲ ਪਾਉਂਦੀ ਤਾਂ ਸਰੀਰ ਦਾ ਤਾਪਮਾਨ ਵੀ ਵਧ ਸਕਦਾ ਹੈ ਅਤੇ ਕੁਝ ਮਾਮਲਿਆਂ 'ਚ ਬੀਪੀ ਵਧਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਕਾਰਨ ਮਤਲੀ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਈ ਲੋਕਾਂ ਨੂੰ ਐਲਰਜੀ ਵੀ ਹੋ ਸਕਦੀ ਹੈ।ਡਾਕਟਰ ਇਸ ਸਬੰਧੀ ਬੱਚਿਆਂ ਨੂੰ ਸੁਚੇਤ ਰਹਿਣ ਦੀ ਗੱਲ ਕਹਿੰਦੇ ਹਨ। ਆਮ ਤੌਰ 'ਤੇ, ਬੱਚਿਆਂ ਦੇ ਨਿਕਾਸ ਵਾਲੇ ਅੰਗ ਬਾਲਗਾਂ ਦੇ ਵਾਂਗ ਵਿਕਸਤ ਨਹੀਂ ਹੁੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਜ਼ੁਰਗਾਂ ਨੂੰ ਵੀ ਬੱਬਲਗਮ ਚਬਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ