ਅੱਜ ਲਗਭਗ ਹਰ ਘਰ 'ਚ LPG ਗੈਸ ਸਿਲੰਡਰ ਦੀ ਵਰਤੋਂ ਹੋ ਰਹੀ ਹੈ। ਗੈਸ ਸਿਲੰਡਰ ਖਾਣਾ ਪਕਾਉਣ ਵਿੱਚ ਬਹੁਤ ਸੁਵਿਧਾਜਨਕ ਹਨ, ਹਾਲਾਂਕਿ, ਇਹ ਓਨੇ ਖਤਰਨਾਕ ਵੀ ਹਨ[ ਕਈ ਵਾਰ ਕਿਸੇ ਗਲਤੀ ਕਾਰਨ ਸਿਲੰਡਰ 'ਚੋਂ ਬਦਬੂ ਆਉਣ ਲੱਗਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਲੰਡਰ 'ਚ ਭਰੀ ਹੋਈ LPG ਗੈਸ ਅਸਲ 'ਚ ਬਦਬੂ ਰਹਿਤ ਹੁੰਦੀ ਹੈ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਲੰਡਰ ਲੀਕ ਹੋਣ 'ਤੇ ਬਦਬੂ ਕਿਉਂ ਆਉਂਦੀ ਹੈ? ਆਓ ਅੱਜ ਜਾਣਦੇ ਹਾਂ ਇਸ ਸਵਾਲ ਦਾ ਜਵਾਬ।


LPG ਸਿਲੰਡਰ ਲੀਕ ਹੋਣ 'ਤੇ ਕਿਉਂ ਆਉਂਦੀ ਹੈ ਬਦਬੂ ?


ਐਲਪੀਜੀ ਸਿਲੰਡਰ ਵਿੱਚ ਭਰੀ ਗੈਸ 'ਚ ਕੋਈ Smell ਨਹੀਂ ਹੁੰਦੀ। ਹਾਲਾਂਕਿ, ਐਲਪੀਜੀ ਲੀਕ ਹੋਣ 'ਤੇ ਗੰਦੀ ਬਦਬੂ ਆਉਂਦੀ ਹੈ ਜੋ ਮਰਕੈਪਟਨ (Ethyl mercaptan) ਨਾਮਕ ਰਸਾਇਣ ਤੋਂ ਆਉਂਦੀ ਹੈ। ਸੁਰੱਖਿਆ ਕਾਰਨਾਂ ਕਰਕੇ ਇਸਨੂੰ ਐਲਪੀਜੀ ਵਿੱਚ ਮਿਲਾਇਆ ਜਾਂਦਾ ਹੈ।


ਜੇਕਰ ਐੱਲ.ਪੀ.ਜੀ. 'ਚ ਮਰਕੈਪਟਨ ਦੀ ਮਿਲਾਵਟ ਨਾ ਕੀਤੀ ਜਾਵੇ ਤਾਂ ਭਾਵੇਂ ਐੱਲ.ਪੀ.ਜੀ. ਲੀਕ ਹੋ ਰਹੀ ਹੋਵੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ, ਪਰ ਜੇਕਰ ਇਹ ਐੱਲ.ਪੀ.ਜੀ. 'ਚ ਮੌਜੂਦ ਹੈ, ਤਾਂ ਸਾਨੂੰ ਗੰਦੀ ਬਦਬੂ ਕਾਰਨ ਗੈਸ ਲੀਕ ਹੋਣ ਬਾਰੇ ਪਤਾ ਲੱਗਦਾ ਹੈ। ਅਸਲ ਵਿੱਚ ਐਲਪੀਜੀ ਗੈਸ ਜਲਣਸ਼ੀਲ ਹੈ। ਜੇਕਰ ਗੈਸ ਲੀਕ ਹੋਣ ਕਾਰਨ ਥੋੜ੍ਹੀ ਜਿਹੀ ਚੰਗਿਆੜੀ ਵੀ ਨਿਕਲ ਜਾਵੇ ਤਾਂ ਅੱਗ ਲੱਗ ਜਾਂਦੀ ਹੈ ਜੋ ਕਿ ਭਿਆਨਕ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ।


ਕਿਉਂਕਿ ਐਲਪੀਜੀ ਵਿੱਚ ਕੋਈ ਬਦਬੂ ਨਹੀਂ ਆਉਂਦੀ ਇਸ ਕਾਰਨ ਜੇ ਇਹ ਲੀਕ ਹੋ ਜਾਵੇ ਤਾਂ ਲੋਕਾਂ ਦਾ ਇਸ ਵੱਲ ਧਿਆਨ ਨਾ ਜਾਵੇ, ਪਰ ਮਰਕੈਪਟਨ ਦੇ ਕਾਰਨ, ਲੋਕ ਇਸ ਦੇ ਲੀਕ ਹੋਣ ਬਾਰੇ ਜਾਗਰੂਕ ਹੋ ਜਾਂਦੇ ਹਨ। ਇਸ ਬਦਬੂ ਕਾਰਨ ਕਈ ਹਾਦਸੇ ਵੀ ਟਲ ਜਾਂਦੇ ਹਨ। ਦਰਅਸਲ, ਜਦੋਂ ਗੈਸ ਲੀਕ ਹੁੰਦੀ ਹੈ, ਲੋਕ ਚੌਕਸ ਹੋ ਜਾਂਦੇ ਹਨ ਅਤੇ ਇਸ ਦੇ ਲੀਕ ਹੋਣ ਦਾ ਕਾਰਨ ਲੱਭਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਗੈਸ ਬਹੁਤ ਜ਼ਿਆਦਾ ਲੀਕ ਹੁੰਦੀ ਹੈ, ਤਾਂ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਘਰ ਵਿੱਚ ਲਗਾਏ ਗਏ ਐਗਜਾਸਟ ਪੱਖੇ ਵੀ ਚਾਲੂ ਕੀਤੇ ਜਾਣ। ਸਿਲੰਡਰ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਸਾਰੀ ਗੈਸ ਘਰ ਤੋਂ ਬਾਹਰ ਜਾ ਚੁੱਕੀ ਹੋਵੇ।